The Summer News
×
Monday, 22 July 2024

14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸਮਾਪਤ

ਲੁਧਿਆਣਾ 17 ਜੂਨ : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ 14ਵੇਂ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੀ ਧੂਮ ਧੱਕੇ ਨਾਲ ਸਮਾਪਤੀ ਹੋਈ ।
ਫਲ਼ਁਡ ਲਾਈਟਾਂ ਦੀ ਰੋਸ਼ਨੀ ਵਿੱਚ ਨੀਲੇ ਰੰਗ ਦੀ ਐਸੋਟਰੋਟਰਫ ਤੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 2-0 ਗੋਲਾਂ ਨਾਲ ਹਰਾ ਕੇ ਖਿਤਾਬੀ ਜਿਁਤ ਹਾਸਿਲ ਕੀਤੀ ਜਦ ਕਿ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਐਚਟੀਸੀ ਰਾਮਪੁਰ ਨੂੰ 9-2 ਨਾਲ ਹਰਾ ਕੇ ਪਹਿਲੀ ਵਾਰ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਵਿੱਚ ਖਿਤਾਬੀ ਜਿੱਤ ਹਾਸਿਲ ਕੀਤੀ । ਕੁੜੀਆਂ ਦੇ ਪ੍ਰਦਰਸ਼ਨੀ ਮੈਚ ਵਿੱਚ ਅਮਰਗੜ੍ਹ ਨੇ ਮੁੰਡੀਆਂ ਕਲਾਂ ਨੂੰ 5-2 ਨਾਲ ਹਰਾਇਆ । ਸੀਨੀਅਰ ਵਰਗ ਵਿੱਚ ਮੋਗਾ ਦਾ ਰਮਨਦੀਪ ਸਿੰਘ ਹੀਰੋ ਆਫ ਦਾ ਟੂਰਨਾਮੈਂਟ ,ਅੰਗਦਵੀਰ ਸਿੰਘ ਹੀਰੋ ਆਫ ਦਾ ਮੈਚ ,ਜਦਕਿ ਰਵਿੰਦਰ ਸਿੰਘ ਕਾਲਾ ਰਾਮਪੁਰ ਟੀਮ ਦਾ ਵੈਟਰਨਜ ਵਰਗ ਦਾ ਸਰਵੋਤਮ ਖਿਡਾਰੀ ਅਤੇ ਜਰਖੜ ਹਾਕੀ ਅਕੈਡਮੀ ਦਾ ਰੋਬਨ ਕੁਮਾਰ ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਬਣਿਆ , ਜਦ ਕਿ ਜੂਨੀਅਰ ਵਰਗ ਵਿੱਚ ਚਚਰਾੜੀ ਅਕੈਡਮੀ ਦਾ ਦਿਲਪ੍ਰੀਤ ਸਿੰਘ ਹੀਰੋ ਆਫ ਦਾ ਟੂਰਨਾਮੈਂਟ ਅਤੇ ਦਲਵੀਰ ਸਿੰਘ ਥੂਹੀ ਹੀਰੋ ਆਫ ਦਾ ਮੈਚ , ਅਮਰਗੜ੍ਹ ਦਾ ਪਰਮਿੰਦਰ ਸਿੰਘ ਸਰਵੋਤਮ ਗੋਲਕੀਪਰ ਬਣਿਆ। ਸਰਵੋਤਮ ਬਣੇ ਸਾਰੇ ਖਿਡਾਰੀਆਂ ਨੂੰ ਸਾਈਕਲ ਅਤੇ ਜੂਸਰ ਆਦਿ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਚੈਂਪੀਅਨ ਟੀਮ ਮੋਗਾ ਨੂੰ ਸਰਪੰਚ ਦੁਪਿੰਦਰ ਸਿੰਘ ਡਿੰਪੀ ਵੱਲੋਂ 41000 ਦੀ ਨਗਦ ਰਾਸੀ ਅਤੇ ਉਪ ਜੇਤੂ ਰਾਮਪੁਰ ਨੂੰ ਜੀਐਸ ਰੰਧਾਵਾ ਵੱਲੋਂ 31000 ਦੀ ਨਗਦ ਰਾਸੀ ਦਾ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ।


 


ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਰਾਸ਼ਰ ਪੱਪੀ ਦੇ ਬੇਟੇ ਵਿਕਾਸ ਕਾਕੂ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸਟੇਟ ਸਕੱਤਰ ਪ੍ਰਦੀਪ ਅੱਪੂ ਹੋਰਾਂ ਨੇ ਕੀਤੀ । ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਵਧੀਆ ਅਨੁਸ਼ਾਸਨ ਵਿੱਚ ਰਹਿ ਕੇ ਟੂਰਨਾਮੈਂਟ ਨੂੰ ਕਾਮਯਾਬ ਕੀਤਾ । ਇਸ ਮੌਕੇ ਕੌਮੀ ਪੱਧਰ ਦੇ ਵੇਟ ਲਿਫਟਰ ਜਸਕਰਨ ਸਿੰਘ ਦੇਹਰੀਵਾਲ ਸੈਂਟਰ , ਉਭਰਦੇ ਮੁੱਕੇਬਾਜ਼ ਤਰਜੋਤ ਸਿੰਘ ਜਰਖੜ ਅਕੈਡਮੀ , ਸਿੱਖਿਆ ਦੇ ਖੇਤਰ ਦੀ ਸਰਵੋਤਮ ਵਿਦਿਆਰਥਣ ਨਵਨੀਤ ਕੌਰ ਜਰਖੜ ਸਕੂਲ , ਕਮੈਂਟੇਟਰ ਹਰਜੀਤ ਸਿੰਘ ਲਁਲ਼ ਕਲਾਂ, ਮਲੇਰ ਕੋਟਲੇ ਦੇ ਜ਼ਿਲਾ ਖੇਡ ਅਫਸਰ ਗੁਰਦੀਪ ਸਿੰਘ ਗਰੇਵਾਲ, ਰੁਪਿੰਦਰ ਸਿੰਘ ਉਟਾਲਾ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ ਮੁੰਡੀਆਂ ਆਦਿ ਦੀਆਂ ਵਧੀਆਂ ਸੇਵਾਵਾਂ ਬਦਲੇ ਸਾਈਕਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਜਰਖੜ ਸਪੋਰਟਸ ਟਰਁਸਟ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਪ੍ਰੋਫੈਸਰ ਰਜਿੰਦਰ ਸਿੰਘ, ਹੈਡ ਮਾਸਟਰ ਸੁਰਿੰਦਰ ਕੌਰ ਜਰਖੜ ਸਕੂਲ , ਸਰਪੰਚ ਦਪਿੰਦਰ ਸਿੰਘ ਡਿੰਪੀ , ਇੰਸਪੈਕਟਰ ਬਲਵੀਰ ਸਿੰਘ ਹੀਰ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਿਰਤਪਾਲ ਸਿੰਘ ਗੋਰਾ ਖੇੜੀ , ਸਰਪੰਚ ਹਰਦਿਆਲ ਸਿੰਘ ਦੇਹਰੀਵਾਲ ,ਹਰਦੀਪ ਸਿੰਘ ਸੈਣੀ , ਪਰਗਟ ਸਿੰਘ ਡੰਗੋਰਾ, ਜਗਦੀਪ ਸਿੰਘ ਸੀਲੋਂ ਕਲਾਂ , ਗੁਰਵਿੰਦਰ ਸਿੰਘ ਕਿਲਾਂ ਰਾਏਪੁਰ, ਰਾਜ ਸਿੰਘ ਗਰੇਵਾਲ , ਰਘਬੀਰ ਸਿੰਘ ਖਾਨਪੁਰ ਯੂਐਸਏ , ਸੰਦੀਪ ਸਿੰਘ ਪੰਧੇਰ ਸ਼ਿੰਗਾਰਾ ਸਿੰਘ ਜਰਖੜ , ਰਵੀ ਝਮਟ, ਸਾਬੀ ਜਰਖੜ, ਤਜਿੰਦਰ ਸਿੰਘ ਜਰਖੜ ,ਮਨਜਿੰਦਰ ਸਿੰਘ ਇਆਲੀ ਹੋਰ ਇਲਾਕੇ ਦੀਆਂ ਹੋਰ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਗਲੇ ਵਰੇ ਚੈਂਪੀਅਨ ਟੀਮ ਨੂੰ ਇਕ ਲੱਖ ਰੁਪਏ ਦੀ ਨਗਦ ਰਾਸੀ ਨਾਲ ਸਨਮਾਨਿਆ ਜਾਵੇਗਾ ।

Story You May Like