The Summer News
×
Saturday, 08 February 2025

ਅਸਾਮ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂਆਂ ਨਾਲ 2 ਬੰਦੇ ਕਰ ਗਏ ਲੁੱਟ

ਅੰਮ੍ਰਿਤਸਰ,15 ਜੁਲਾਈ : ਅਸਾਮ ਤੋਂ ਆਏ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਘੁੰਮਣ ਆਏ ਯਾਤਰੀ ਲੁੱਟ ਦਾ ਸ਼ਿਕਾਰ ਹੋ ਗਏ ਦੋ ਨੌਜਵਾਨ ਜਿਹੜੇ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਉਹਨਾਂ ਦਾ ਪਿੱਛਾ ਕਰ ਰਹੇ ਸੀ ਉਹਨਾਂ ਵੱਲੋ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਅਸਾਮ ਤੋਂ ਆਏ ਯਾਤਰੀ ਰਾਜਦੀਪ ਨੇ ਕਿਹਾ ਕਿ ਅਸੀ 11 ਜੁਲਾਈ ਨੂੰ ਅੰਮ੍ਰਿਤਸਰ ਘੁੰਮਣ ਦੇ ਲਈ ਆਏ ਸੀ ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੇਖਣ ਦੀ ਦਿਲ ਵਿਚ ਤਮੰਨਾ ਸੀ ਅਸੀ ਹਰਿਮੰਦਰ ਸਾਹਿਬ ਦੇ ਨਜਦੀਕ ਮਹਾਂ ਸਿੰਘ ਗੇਟ ਕੋਲ ਹੋਟਲ ਵਿਚ ਕਮਰਾ ਬੁਕ ਕਰਵਾਇਆ ਸੀ ਜਦੋਂ ਅਸੀਂ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ ਤਾਂ ਹੋਟਲ ਦੇ ਨਜਦੀਕ ਸਾਡਾ ਪਿੱਛਾ ਦੋ ਨੌਜਵਾਨ ਮੋਟਰਸਾਈਕਲ ਤੇ ਜੋ ਸਵਾਰ ਸਨ ਉਹ ਕਰ ਰਹੇ ਸਨ। ਤੇ ਇਕਦਮ ਉਹਨਾਂ ਵੱਲੋਂ ਆ ਕੇ ਪਿਸਤੋਲ ਦੀ ਨੋਕ ਤੇ ਮੇਰੀ ਮਾਤਾ ਦੀ ਸੋਨੇ ਦੀ ਚੈਨੀ ਗਲੇ 'ਚੋਂ ਲਹਾਈ ਤੇ ਪਿਸਤੋਲ ਦਿਖਾ ਕੇ ਬਾਕੀ ਸਮਾਨ ਤੇ ਪੈਸੇ ਕੱਢਣ ਲਈ ਵੀ ਕਿਹਾ ਜਦੋਂ ਮੈਂ ਆਪਣਾ ਪਰਸ ਖੋਲਿਆ ਤੇ ਮੇਰੇ ਪਰਸ ਵਿੱਚ 300 ਦੇ ਕਰੀਬ ਰੁਪਏ ਸਨ ਉਹ ਵੀ ਉਹਨਾਂ ਨੇ ਲੈ ਲਏ ਤੇ ਮੇਰੀ ਮਾਤਾ ਜੀ ਨੇ ਹੱਥ ਜੋੜ ਕੇ ਕਿਹਾ ਕਿ ਸਾਨੂੰ ਛੱਡ ਦੋ ਜਦੋਂ ਉਹਨਾਂ ਵੇਖਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ ਤੇ ਉਹ ਮੌਕੇ ਤੇ ਹੀ ਫਰਾਰ ਹੋ ਗਏ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਹੋਟਲ ਵਿੱਚ ਗਏ ਤੇ ਉਸ ਦੀ ਸ਼ਿਕਾਇਤ ਅਸੀਂ ਥਾਣੇ ਵਿੱਚ ਜਾ ਕੇ ਪੁਲਿਸ ਅਧਿਕਾਰੀਆਂ ਨੂੰ ਕੀਤੀਉੱਥੇ ਹੀ ਥਾਣਾ ਬੀ ਡਿਵੀਜ਼ਨ ਤੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿਸਤੋਲ ਦੀ ਨੋਕ ਤੇ ਯਾਤਰੂ ਕੋਲੋਂ ਲੁੱਟ ਖੋਹ ਕੀਤੀ ਗਈ ਹੈ ਦੋ ਨੌਜਵਾਨ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

Story You May Like