ਗਰਮੀ ਤੋਂ ਨਹਾਉਣ ਗਏ 4 ਬੱਚੇ ਪਾਣੀ 'ਚ ਡੁੱਬੇ 3 ਕੱਢੇ ਬਾਹਰ,ਇੱਕ ਦੀ ਭਾਲ ਜਾਰੀ
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋ ਸਾਹਮਣੇ ਆਇਆ ਹੈ ਜਿਥੇ ਸਕੂਲਾਂ ਵਿਚ ਛੁੱਟੀਆਂ ਦੇ ਚਲਦੇ ਬੱਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬੱਚੇ ਡੁੰਘੇ ਪਾਣੀ ਵਿਚ ਚਲੇ ਗਏ ਜਿਸ ਕਰਕੇ ਬੱਚੇ ਪਾਣੀ 'ਚ ਡੁੱਬ ਗਏ ਡੁੱਬਦਿਆਂ ਨੂੰ ਦੇਖ ਉਥੇ ਮੋਜੂਦ ਲੋਕਾਂ ਨੇ ਤਿੰਨ ਬੱਚਿਆਂ ਨੂੰ ਡੁੱਬਣ ਤੋ ਬਚਾ ਲਿਆ ਪਰ ਚੌਥੇ ਬੱਚੇ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਫਿਲਹਾਲ ਗੋਤਾਖੋਰਾ ਵਲੋ ਭਾਲ ਕੀਤੀ ਜਾ ਰਹੀ ਹੈ।ਪਰਿਵਾਰਕ ਮੈਬਰਾਂ ਦਾ ਰੋ ਰੋ ਬੁਰਾ ਹਾਲ ਹੈ ਉਹਨਾ ਪ੍ਰਸ਼ਾਸ਼ਨ ਕੋਲੋਂ ਬੱਚੇ ਦੀ ਭਾਲ ਦੀ ਮੰਗ ਕੀਤੀ ਹੈ।