The Summer News
×
Thursday, 17 July 2025

ਫਾਰਮਾ ਪਲਾਂਟ ਵਿੱਚ ਹੋਏ ਸ਼ੱਕੀ ਧਮਾਕੇ ਕਾਰਨ 8 ਵਿਅਕਤੀਆਂ ਦੀ ਮੌਤ

30 ਜੂਨ : ਮੇਦਕ ਜ਼ਿਲ੍ਹੇ ਦੇ ਇੱਕ ਫਾਰਮਾ ਪਲਾਂਟ ਵਿੱਚ ਹੋਏ ਸ਼ੱਕੀ ਧਮਾਕੇ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਸ਼ਾਮਿੱਲਰਾਮ ਉਦਯੋਗਿਕ ਅਸਟੇਟ ਵਿਖੇ ਸਿਗਾਚੀ ਫਾਰਮਾ ਕੰਪਨੀ ਵਿੱਚ ਹਾਦਸੇ ਵਾਲੀ ਥਾਂ 'ਤੇ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।


ਇਸ ਦੌਰਾਨ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ ਅਤੇ ਰਾਹਤ ਕਾਰਜ ਹਾਲੇ ਵੀ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਇੱਕ ਧਮਾਕਾ ਜਾਪਾਦਾ ਹੈ।ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਇਸ ਘਟਨਾ ’ਤੇ ਦੁੱਖ ਪਰਗਟ ਕਰਦਿਆਂ ਮਜ਼ਦੂਰਾਂ ਨੂੰ ਜਲਦ ਬਚਾਉਣ ਅਤੇ ਉੱਨਤ ਡਾਕਟਰੀ ਇਲਾਜ ਪ੍ਰਦਾਨ ਕਰਨ ਲਈ ਹੁਕਮ ਦਿੱਤੇ ਹਨ। ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਸਿਗਾਚੀ ਇੰਡਸਟਰੀਜ਼ ਲਿਮਟਿਡ ਇੱਕ ਫਾਰਮਾਸਿਊਟੀਕਲ ਉਦਯੋਗ ਹੈ ਜੋ ਐਕਟਿਵ ਫਾਰਮਾ ਪਲਾਂਟ ਵਿੱਚ ਧਮਾਕੇ ਕਾਰਨ 8 ਮੌਤਾਂ, 26 ਜ਼ਖਮੀ

Story You May Like