ਕੈਨੇਡਾ 'ਚ ਵੱਡਾ ਸਿਆਸੀ ਭੁ|| ਚਾਲ, ਟਰੂਡੋ ਸਰਕਾਰ ਨੂੰ ਲੱਗਿਆ ਝ|| ਟਕਾ, NDP ਦੇ ਨੇਤਾ ਜਗਮੀਤ ਸਿੰਘ ਨੇ ਸਮਰਥਨ ਲਿਆ ਵਾਪਸ
ਕੈਨੇਡਾ, 5 ਸਤੰਬਰ: ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਨੂੰ ਬਾਹਰੋਂ ਹਮਾਇਤ ਕਰ ਰਹੀ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ ਆਪਣਾ ਸਮਝੌਤਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਨੇਤਾ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲਿਆ ਹੈ। 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ-ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਲਈ ਮਾਰਚ 2022 ਵਿਚ ‘ਭਰੋਸਾ ਤੇ ਸਪਲਾਈ’ ਸਮਝੌਤਾ ਕੀਤਾ ਸੀ, ਜਿਸ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰ ਕੇ ਐੱਨ.ਡੀ.ਪੀ. ਨੇ ਭਵਿੱਖ ‘ਚ ਮੁੱਦਿਆਂ ਦੇ ਆਧਾਰ ‘ਤੇ ਟਰੂਡੋ ਸਰਕਾਰ ਦਾ ਸਾਥ ਦੇਣ ਜਾਂ ਵਿਰੋਧ ਕਰਨ ਦਾ ਫੈਸਲਾ ਕੀਤਾ। ਜਗਮੀਤ ਸਿੰਘ ਨੇ ਐਕਸ ਰਾਹੀਂ ਜਾਰੀ ਕੀਤੇ ਵੀਡਿਓ ‘ਚ ਕਿਹਾ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਲਿਬਰਲ ‘ਚ ਭਰੋਸਾ ਨਹੀਂ ਰਿਹਾ।