The Summer News
×
Thursday, 17 July 2025

ਇੱਕ ਵੱਡਾ ਪ੍ਰਸਤਾਵ, ਜਿਮ ਵਿਚ ਔਰਤਾਂ ਹੀ ਟਰੇਨਰ ਹੋਣਗੀਆਂ ਅਤੇ ਹਰ ਬੁਟੀਕ ਵਿਚ ਔਤਰਾਂ ਦਾ ਮਾਪ ਇਕ ਔਰਤ ਹੀ ਲਵੇਗੀ!

8 ਨਵੰਬਰ-ਯੂਪੀ ਮਹਿਲਾ ਕਮਿਸ਼ਨ ਦੇ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਇਕ ਵੱਡਾ ਪ੍ਰਸਤਾਵ  ਦਿੱਤਾ ਗਿਆ ਹੈ ਕਿ ਹੁਣ ਮਰਦ ਦਰਜੀ ਕੱਪੜੇ ਸਿਉਂਣ ਲਈ ਔਰਤਾਂ ਦਾ ਮਾਪ ਨਹੀਂ ਲੈਣਗੇ  ਬਲਕਿ ਹਰ ਬੁਟੀਕ ਵਿਚ ਔਤਰਾਂ ਦਾ ਮਾਪ ਇਕ ਔਰਤ ਹੀ ਲੈ ਸਕੇਗੀ ਅਤੇ ਔਰਤਾਂ ਦੇ ਜਿਮ ਵਿਚ ਔਰਤਾਂ ਹੀ ਟਰੇਨਰ ਹੋਣਗੀਆਂ। ਇਸ ਤੋਂ ਇਲਾਵਾ ਪੈਨਲ ਨੇ ਪ੍ਰਸਤਾਵ ਦਿੱਤਾ ਹੈ ਕਿ ਜਿੰਮ ਅਤੇ ਯੋਗਾ ਸੈਂਟਰ ਵਿਚ ਡੀਵੀਆਰ ਸਮੇਤ ਸੀਸੀਟੀਵੀ ਕੈਮਰੇ ਲਾਏ ਜਾਣੇ ਜਰੂਰੀ ਹਨ। ਇਸ ਪ੍ਰਸਤਾਵ  ਦਾ ਖੁਲਾਸਾ ਮਹਿਲਾ ਸੰਗਠਨ ਦੀ ਇੱਕ ਮੈਂਬਰ ਹਿਮਾਨੀ ਅਗਰਵਾਲ ਵਲੋਂ  ਸ਼ੁੱਕਰਵਾਰ ਨੂੰ ਨਿੱਜੀ ਚੈਨਲ ਨੂੰ ਦੱਸਿਆ ਕਿ 28 ਅਕਤੂਬਰ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਚੌਹਾਨ ਦੀ ਮੀਟਿੰਗ ਵਿੱਚ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ| ਇਸ ਮੀਟਿੰਗ 'ਚ ਮੌਜੂਦ ਮੈਂਬਰਾਂ ਵੱਲੋਂ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ ਸੀ। ਮੈਂਬਰ ਹਿਮਾਨੀ ਨੇ ਦੱਸਿਆ ਕਿ ਅਸੀਂ ਔਰਤਾਂ ਨਾਲ ਛੇੜਛਾੜ ਦੇ ਮਾਮਲਿਆਂ ਦੇ ਅਧਾਰ ਤੇ ਇਹ ਵੀ ਕਿਹਾ ਹੈ ਕਿ ਸੈਲੂਨਾਂ ਵਿੱਚ ਮਹਿਲਾ ਨਾਈ ਹੋਣੀ ਚਾਹੀਦੀ ਹੈ ਜੋ ਮਹਿਲਾ ਗਾਹਕਾਂ ਨੂੰ ਮਿਲੇ।

Story You May Like