The Summer News
×
Tuesday, 29 April 2025

ਗੈਸ ਏਜੰਸੀ 'ਚ ਕੰਮ ਕਰਦੇ ਮੁੰਡੇ ਨੇ ਕਰ ਲਈ ਖ਼ੁਦ|| ਕੁਸ਼ੀ,ਏਜੰਸੀ ਮਾਲਕ 'ਤੇ ਪੁਲਿਸ ਮੁਲਾਜ਼ਮ ਤੇ ਲੱਗੇ ਪ੍ਰੇ|| ਸ਼ਾਨ ਕਰਨ ਦੇ ਇਲਜ਼ਾਮ

ਤਰਨਤਾਰਨ-2 ਅਗਸਤ: ਤਰਨਤਾਰਨ ਦੇ ਕਸਬਾ ਝਬਾਲ 'ਚ ਸਥਿਤ ਹਰਪਾਲ ਗੈਸ ਏਜੰਸੀ 'ਚ 12 ਸਾਲਾਂ ਤੋਂ ਕੰਮ ਕਰ ਰਹੇ ਇਕ ਮੁੰਡੇ ਦੇ ਵਲੋਂ ਖ਼ੁਦਕੁਸ਼ੀ ਕੀਤੀ ਹੈ ਸੁਖਦੇਵ ਸਿੰਘ ਜਿਸ ਨੇ ਅੱਜ ਸਵੇਰੇ ਆ ਕੇ ਗੋਦਾਮ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰ ਦਾ ਕਹਿਣਾ ਹੈ ਕਿ ਗੈਸ ਏਜੰਸੀ ਮਾਲਕ ਤੇ ਉਸ ਦੇ ਰਿਸ਼ਤੇਦਾਰ ਪੁਲੀਸ ਮੁਲਾਜ਼ਮ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਸੀ ਗੈਸ ਸਲਿੰਡਰਾਂ ਦੇ ਵਿੱਚ ਹੇਰਾ ਫੇਰੀ ਹੋਈ ਹੈ ਜਿਸ ਕਾਰਨ ਉਸ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਸੀ ਅਤੇ ਸੁਖਦੇਵ ਸਿੰਘ ਨੂੰ ਚਾਰ ਮਹੀਨੇ ਪਹਿਲਾਂ ਨੌਕਰੀ ਤੋਂ ਵੀ ਕੱਢ ਦਿੱਤਾ ਸੀ ਅਤੇ ਉਸ ਨੂੰ ਏਜੰਸੀ ਤੋਂ ਕੱਢਣ ਤੋਂ ਬਾਅਦ ਵੀ ਉਸ ਨੂੰ ਫੋਨ ਤੇ ਧਮਕੀਆਂ ਦੇ ਰਹੇ ਸੀ ਜਿਸ ਕਾਰਨ ਉਸ ਨੇ ਅੱਜ ਸਵੇਰੇ 10. ਵਜੇ ਆ ਕੇ ਗੋਦਮ ਵਿੱਚ ਰੱਸੀ। ਦੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ

Story You May Like