ਰਾਮ ਰਹੀਮ ਦੇ ਡੇਰੇ 'ਚ ਚੱਲੀ ਗੋ|| ਲੀ, ਗੱਦੀ ਨੂੰ ਲੈ ਕੇ ਹੋਇਆ ਝ|| ਗੜਾ
ਸਿਰਸਾ, 1 ਅਗਸਤ: ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਦੀ ਇੱਕ ਬ੍ਰਾਂਚ ਵਿੱਚ ਗੋਲੀ ਚੱਲ ਗਈ ਜਿਸ ਤੋਂ ਬਾਅਦ ਕਾਫ਼ੀ ਹੰਗਾਮ ਹੋ ਗਿਆ। ਇਹ ਝਗੜਾ ਉਸ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਸੀ। ਸੰਗਤਾਂ ਅਤੇ ਪ੍ਰਬੰਧਕਾਂ ਵਿਚਾਲੇ ਕਾਫ਼ੀ ਤਕਰਾਰ ਦੇਖਣ ਨੂੰ ਮਿਲਿਆ। ਜਾਣਕਾਰੀ ਇਹ ਮਿਲੀ ਹੈ ਕਿ ਸਿਰਸਾ ਦੇ ਕਲਾਂਵਾਲੀ ਦੇ ਪਿੰਡ ਜਗਮਾਵਾਲੀ ਦੇ ਡੇਰਾ ਸੱਚਾ ਸੌਦਾ ਵਿੱਚ ਅੱਜ ਸਵੇਰੇ ਗੋਲੀ ਚੱਲ ਗਈ। ਦਰਅਸਲ ਇਸ ਡੇਰੇ ਦੀ ਗੱਦੀ 'ਤੇ ਸੰਤ ਵਕੀਲ ਸਾਹਿਬ ਸਵਾਰ ਸਨ। ਅੱਜ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਮ੍ਰਿਤਕ ਸਰੀਰ ਡੇਰੇ 'ਚ ਲਿਆਂਦਾ ਗਿਆ ਤਾਂ ਗੱਦੀ ਨੂੰ ਲੈ ਕੇ ਹੰਗਾਮ ਹੋ ਗਿਆ। ਮ੍ਰਿਤਕ ਸੰਤ ਵਕੀਲ ਸਾਹਿਬ ਦਾ ਡਰਾਈਵਰ ਵੀਰੇਂਦਰ ਆਪਣੇ ਆਪ ਨੂੰ ਇਸ ਗੱਦੀ ਦਾ ਵਾਰਸ ਦੱਸਣ ਲੱਗ ਪਿਆ ਸੀ ਅਤੇ ਜ਼ਬਰਦਸਤੀ ਗੱਦੀ 'ਤੇ ਬੈਠਣ ਲੱਗਾ ਤਾਂ ਡੇਰੇ 'ਚ ਮੌਜੂਦ ਸੰਗਤਾਂ ਅਤੇ ਪ੍ਰਬੰਧਕਾਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਹੰਗਾਮੇ ਦੌਰਾਨ ਭੀੜ ਵਿਚੋਂ ਕਿਸੇ ਅਣਪਛਾਤੇ 'ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਪਹੁੰਚੀ ਹੈ।