ਐਮਪੀ ਸੰਜੀਵ ਅਰੋੜਾ ਨੇ ਸਰਕਾਰ ਨੂੰ ਸਾਈਕਲ ਉਦਯੋਗ ਦੀ ਸੁਧਾਰਾਂ ਨਾਲ ਮਦਦ ਕਰਨ ਦੀ ਕੀਤੀ ਅਪੀਲ
ਮੇਲਾ ਵੇਖਣ ਗਈ ਬੀਬੀ ਨੂੰ ਲੱਗਾ ਕਰੰਟ, ਹੋਈ ਮੌਤ
ਸਮਰਾਲਾ, 1 ਸਤੰਬਰ : ਸਮਰਾਲਾ ਨੇੜੇਲੇ ਪਿੰਡ ਕੋਟਗੰਗੁਰਾਏ ਵਿੱਚ ਲੱਗੇ ਹੋਏ ਮੇਲੇ ਵਿੱਚ ਸਵੇਰੇ ਤੜਕੇ 5.30 ਵਜੇ ਪਰਿਵਾਰ ਨਾਲ ਮੱਥਾ ਟੇਕਣ ਗਈ 55 ਸਾਲਾ ਔਰਤ ਦਾ ਹੱਥ ਮੇਲੇ ਵਿੱਚ ਖੜੀ ਕੋਲਡਡਰਿੰਕ ਵੈਨ ਨਾਲ ਲੱਗ ਗਿਆ। ਜਿਸ ਕਾਰਨ ਔਰਤ ਨੂੰ ਜੋਰਦਾਰ ਕਰੰਟ ਲੱਗਿਆ ਅਤੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਔਰਤ ਨੂੰ ਸਮਰਾਲਾ ਸਿਵਿਲ ਹਸਪਤਾਲ ਦੇ ਵਿੱਚ ਲਿਆਂਦਾ ਜਿੱਥੇ ਡਾਕਟਰਾਂ ਵੱਲੋਂ ਔਰਤ ਦੇ ਮੌਤ ਦੀ ਪੁਸ਼ਟੀ ਕੀਤੀ ਗਈ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪਿੰਡ ਕੋਟਗੂੰਗਰਾਏ ਲੱਗੇ ਮੇਲੇ ਵਿੱਚ ਕੋਲਡਡਰਿੰਕ ਵੈਨ ਨੂੰ ਚਾਰਜ ਕਰਨ ਲਈ ਸਿੱਧਾ ਕਰੰਟ ਛੱਡਿਆ ਹੋਇਆ ਸੀ ਅਤੇ ਗੱਡੀ ਮਾਲਕ ਜਾਂ ਕੋਈ ਕਰਮਚਾਰੀ ਵੀ ਕੋਲ ਨਹੀਂ ਖੜਾ ਸੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕੋਲ ਡਰਿੰਕ ਵੈਨ ਦੇ ਮਾਲਕ ਉੱਪਰ ਮੁਕਦਮਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ ਨਿਵਾਸੀ ਨੀਲੋਂ ਖੁਰਦ ਅਤੇ ਉਮਰ ਕਰੀਬ 55 ਸਾਲ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟਗੰਗੁਰਾਏ ਵਿੱਚ ਲੱਗੇ ਮੇਲੇ ਵਿੱਚ ਪਰਿਵਾਰ ਸਮੇਤ ਮੱਥਾ ਟੇਕਣ ਗਏ ਸੀ ਜਦੋਂ ਅਸੀਂ ਗੱਡੀ ਵਿੱਚ ਬਹਿ ਕੇ ਵਾਪਸ ਆਉਣਾ ਸੀ ਤਾਂ ਮੇਰੀ ਮਾਤਾ ਕੋਲਡਡਰਿੰਕ ਵੈਨ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ ਅਤੇ ਕੋਈ ਕੋਲਡਡਰਿੰਕ ਵੈਨ ਮਾਲਕ ਜਾਂ ਕਰਮਚਾਰੀ ਕੋਲ ਨਹੀਂ ਖੜਾ ਸੀ , ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਦੇ ਨਾਲ ਲੱਗ ਗਿਆ ਜਿਸ ਕਾਰਨ ਉਸ ਗੱਡੀ ਚੋਂ ਕਰੰਟ ਮੇਰੀ ਮਾਂ ਨੂੰ ਲੱਗ ਗਿਆ ਅਤੇ ਕੋਲਡਰਿੰਗ ਗੱਡੀ ਮੇਰੀ ਮਾਂ ਦੀ ਮੌਤ ਦਾ ਕਾਰਨ ਬਣੀ ।ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਉਪਰ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾਵੇ।
ਡਾਕਟਰ ਨਵਦੀਪ ਸਿੰਘ ਨੇ ਕਿਹਾ ਕਿ ਸਮਰਾਲਾ ਸਿਵਲ ਹਸਪਤਾਲ ਵਿੱਚ ਸਵੇਰੇ ਕਰੀਬ 6.30 ਵਜੇ ਗੁਰਮੀਤ ਕੌਰ ਨਾਮਕ ਔਰਤ ਦੀ ਡੈਡ ਬਾਡੀ ਆਈ ਸੀ ਜਿਸ ਦੀ ਮੌਤ ਕੋਲ ਡਰਿੰਕ ਵੈਨ ਤੋਂ ਕਰੰਟ ਲੱਗਣ ਨਾਲ ਹੋਈ ਸੀ।