The Summer News
×
Saturday, 08 February 2025

ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓ ਸੰਗਤ ਨੇ ਸੇਵਾ ਕਰਨ ਦੇ ਕਾਰਜ ਵਿੱਚ ਪਾਇਆ ਯੋਗਦਾਨ

ਸ੍ਰੀ ਫ਼ਤਿਹਗੜ੍ਹ ਸਾਹਿਬ, 11 ਅਗਸਤ: ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਲਾਕੇ ਤੋਂ ਇਲਾਵਾ ਦੂਰੋਂ ਨੇੜੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਰੇਤਾ ਪਾਉਣ ਦੀ ਸੇਵਾ ਕੀਤੀ। ਪਵਿੱਤਰ ਸਰੋਵਰ ਬੀਚ ਰੇਤਾ ਪਾਉਣ ਦੀ ਸੇਵਾ ਦਾ ਕਾਰਜ ਕਰ ਰਹੇ ਕਾਰ ਸੇਵਾ ਵਾਲੇ ਬਾਬਾ ਗੁਲਜਾਰ ਸਿੰਘ ਮਹਾਂਪੁਰਖ ਨੇ ਕਿਹਾ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਨੇਪਰੇ ਚੜ ਰਹੀ ਹੈ। ਇਸ ਮੌਕੇ ਤੇ ਸੰਗਤ ਵੱਲੋਂ ਰੇਤਾਂ ਪਾਉਣ ਦੀ ਸੇਵਾ ਕਰਦਿਆਂ ਹੋਇਆਂ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਵੀ ਕੀਤੇ ਗਏ।



ਜਿਕਰਯੋਗ ਹੈ ਕਿ ਪਿਛਲੇ ਹਫਤੇ ਦਿਨ ਐਤਵਾਰ ਨੂੰ ਹੀ ਇਸ ਪਵਿੱਤਰ ਸਰੋਵਰ ਵਿੱਚੋਂ ਗਾਰ ਦੀ ਸੇਵਾ ਸੰਗਤ ਵੱਲੋਂ ਕੱਢੀ ਗਈ ਸੀ ਤੇ ਹੁਣ ਸਰੋਵਰ ਦੀ ਪੂਰੀ ਤਰਹਾਂ ਸਾਫ ਸਫਾਈ ਕਰਨ ਉਪਰੰਤ ਰੇਤਾ ਪਾਉਣ ਦਾ ਕਾਰਜ ਆਰੰਭਿਆ ਗਿਆ ਹੈ ਜਿਸ ਵਿੱਚ ਸੰਗਤ ਵੱਲੋਂ ਸਰੋਵਰ ਵਿੱਚ ਰੇਤਾ ਪਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਬਾਬਾ ਗੁਲਜਾਰ ਸਿੰਘ ਮਹਾਂਪੁਰਖ ਨੇ ਸਮੁੱਚੀ ਸੰਗਤ ਦਾ ਸੇਵਾ ਕਰਨ ਤੇ ਧਨਵਾਦ ਕੀਤਾ।

Story You May Like