ਦੇਰ ਰਾਤ ਵਾਪਰਿਆ ਵੱਡਾ ਹਾਦਸਾ, ਡਿੱਗ ਚੱਲਿਆ ਸੀ ਨਹਿਰ 'ਚ ਟਰੱਕ, ਡਰਾਈਵਰ ਦੀ ਸੂਝ ਬੂਝ ਨਾਲ ਟਲਿਆ ਹਾਦਸਾ
24 ਮਾਰਚ : ਦੇਰ ਰਾਤ ਸ਼੍ਰੀ ਕੀਰਤਪੁਰ ਸਾਹਿਬ ਵੀ ਕਿਸ ਸਥਿਤ ਬਾਬਾ ਬੁੱਢਾ ਸ਼ਾਹ ਦਰਗਾਹ ਉੱਤੇ ਹਰਿਆਣਾ ਕੈਥਲ ਤੋਂ ਮੱਥਾ ਟੇਕਣ ਆਏ ਸ਼ਰਧਾਲੂਆਂ ਨਾਲ ਭਰਿਆ ਟਰੱਕ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਬਾਬਾ ਬੁੱਢਾ ਸ਼ਾਹ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਉਤਰਾਈ ਦੇ ਵਿੱਚ ਟਰੱਕ ਬੇਕਾਬੂ ਹੋਣ ਦੇ ਕਾਰਨ ਨੀਚੇ ਫਲਾਈ ਓਵਰ ਦੇ ਡਿਵਾਇਡਰਾ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਸੰਗਤਾਂ ਨੂੰ ਮਾਮੂਲੀ ਸੱਟਾ ਬੱਜੀਆਂ ਲੇਕਿਨ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਵੱਡੀ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਗਦੀ ਹੈ ਅਗਰ ਡਰਾਈਵਰ ਦੀ ਸੂਝ ਬੂਝ ਦੇ ਨਾਲ ਕੰਮ ਨਾ ਲੈਂਦਾ ਤਾਂ ਇਹ ਸ਼ਰਧਾਲੂਆਂ ਦਾ ਭਰਿਆ ਟਰੱਕ ਨਹਿਰ ਵਿੱਚ ਵੀ ਡਿੱਗ ਸਕਦਾ ਸੀ ਅਤੇ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ, ਹਰਿਆਣਾ ਕੈਲਥ ਤੋਂ ਲਗਭਗ 75 ਦੇ ਕਰੀਬ ਸ਼ਰਧਾਲੂ ਇਸ ਟਰੱਕ ਵਿੱਚ ਸਵਾਰ ਸਨ।