ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਮੇਹਰਬਾਨ ਇਲਾਕੇ 'ਚ ਹੋਏ ਕਤਲ ਮਾਮਲੇ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ, ਦੋਸ਼ੀ ਗ੍ਰਿਫਤਾਰ, ਹਥਿਆਰ ਅਤੇ ਵਾਹਨ ਬਰਾਮਦ
ਕੈਮੀਕਲ ਫੈਕਟਰੀ 'ਚ ਹੋ ਗਿਆ ਵੱਡਾ ਧਮਾਕਾ,ਮਾਰੇ ਗਏ ਕਈ ਮਜ਼ਦੂਰ,ਅੱਧ ਸੜੇ ਬੰਦਿਆ ਨੇ ਭੱਜ ਭੱਜ ਕੇ ਬਚਾਈਆਂ ਜਾਨਾਂ
30 ਜੂਨ : ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਵਿੱਚ ਇੱਕ ਕੈਮੀਕਲ ਫ਼ੈਕਟਰੀ ਵਿੱਚ ਧਮਾਕਾ ਹੋਇਆ ਜਿਸ ਕਾਰਨ 10 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 15 ਤੋਂ 20 ਲੋਕ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। । ਇਹ ਹਾਦਸਾ ਸਵੇਰੇ ਤੜਕਸਾਰ ਪਾਸੁਮਿਲਾਰਾਮ ਵਿੱਚ ਸਥਿਤ ਸਿਗਾਚੀ ਕੈਮੀਕਲ ਇੰਡਸਟਰੀ ਵਿੱਚ ਵਾਪਰਿਆ। ਧਮਾਕੇ ਤੋਂ ਬਾਅਦ, ਮਜ਼ਦੂਰ ਫ਼ੈਕਟਰੀ ਵਿੱਚੋਂ ਬਾਹਰ ਭੱਜਦੇ ਹੋਏ ਦੇਖੇ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।