The Summer News
×
Tuesday, 25 March 2025

ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸੀ ਨੌਜਵਾਨ,ਤੇਜ਼ ਰਫ਼ਤਾਰ ਕਾਰ ਨੇ ਮਾਰ ਦਿੱਤੀ 2 ਨੂੰ ਟੱਕਰ,ਮੌਕੇ 'ਤੇ ਨਿਕਲੇ ਸਾਹ

ਜਲੰਧਰ -16 ਸਤੰਬਰ -ਜਲੰਧਰ 'ਚ ਵੱਡਾ ਹਾਦਸਾ ਵਾਪਰਿਆ ਜਿਥੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ 2 ਗੱਡੀਆਂ’ਚ ਸਵਾਰ ਹੋ ਕੇ ਸਵੇਰੇ ਘਰਾਂ ਤੋਂ ਚਾਂਈ ਚਾਂਈ ਨੌਜਵਾਨ ਚਲੇ ਸਨ ਅਤੇ ਜਦੋ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋਂ ਕਾਰਾਂ’ਚੋਂ ਇੱਕ ਕਾਰ ਪੈਂਚਰ ਹੋ ਗਈ ਅਤੇ ਆਪਣੀ ਕਾਰ ਨੂੰ ਪੈਂਚਰ ਲਗਾ ਕੇ ਕਾਰ ਵਿਚ ਬੈਠਣ ਹੀ ਲੱਗੇ ਸਨ ਤਾਂ ਤੇਜ ਰਫਤਾਰ ਕਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਦੌ ਕਾਰ ਚਾਲਕ ਆਏ ਤਾਂ ਉਨਾਂ ਨੇ ਨੇ ਦੋਵਾਂ ਨੌਜਵਾਨਾਂ ਉਪਰ ਗੱਡੀ ਚਾੜ ਦਿੱਤੀ ਜਿੰਨਾ’ਚੋ ਇੱਕ ਨੌਜਵਾਨ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਦੀ ਮੌਕੇ ਤੇ ਮੌਤ ਹੋ ਗਈ ਜੱਦ ਕਿ ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰ 7 ਫਤਿਹਗੜ ਚੂੜੀਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨੇ ਵਾਲੇ ਦੌ ਨੌਜਵਾਨ ਸ਼ਰਾਬੀ ਹਾਲਤ’ਚ ਸਨ ਅਤੇ ਉਨਾਂ ਦੀ ਗੱਡੀ’ਚ ਸ਼ਰਾਬ ਦੀਆਂ ਬੋਤਲਾਂ ਪਈਆ ਸਨ ਜਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ਾ ਨੂੰ ਕਬਜੇ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Story You May Like