The Summer News
×
Saturday, 18 May 2024

ਆਮ ਆਦਮੀ ਪਾਰਟੀ ਨੇ ਸਾਧਿਆ ਸੁਨੀਲ ਜਾਖੜ 'ਤੇ ਨਿਸ਼ਾਨਾ

ਆਮ ਆਦਮੀ ਪਾਰਟੀ ਨੇ ਸੁਨੀਨ ਜਾਖੜ ਨੂੰ ਅੜਿਕੇ ਲੈਂਦਿਆ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਟਵੀਟਰ ਹੈਂਡਲ 'ਤੇ ਲਿਖਿਆ ਕਿ "ਜਾਖੜ ਸਾਬ੍ਹ ਲੱਗਦੈ ਤੁਸੀਂ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹੋ... ਜ਼ਬਰ ਜ਼ੁਲਮ ਦੇ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਵਿਅਕਤੀ/ਸਮਾਜ ਆਪਣੇ ਮਾਰਗਦਰਸ਼ਕਾਂ ਨੂੰ ਯਾਦ ਕਰਦਾ ਹੈ, ਇਹੀ ਸਭ ਕੁਝ ਪੰਜਾਬ ਦੇ ਮਾਣਯੋਗ CM @BhagwantMann
ਨੇ ਕੀਤਾ... ਕਿਉਂਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੇ ਜ਼ਬਰ-ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਆਪਣੇ ਸਿਧਾਂਤਾਂ ‘ਤੇ ਪਹਿਰਾ ਦਿੱਤਾ ਤੇ ਫਾਂਸੀ ਦੇ ਰੱਸੇ ਨੂੰ ਚੁਣਿਆ... ਅੱਜ @ArvindKejriwal ਜੀ ਵੀ ਉਹੀ ਕਰ ਰਹੇ ਨੇ... ਉਹ ਸੱਚੇ-ਸੁੱਚੇ ਤੇ ਨਿਡਰ ਸ਼ਖ਼ਸ ਨੇ ਜਿਹੜੇ ਜ਼ਬਰ-ਜ਼ੁਲਮ ਦੇ ਖ਼ਿਲਾਫ਼ ਆਪਣੇ ਸਿਧਾਂਤਾਂ ਨਾਲ ਸਮਝੌਤਾ ਕੀਤੇ ਬਿਨਾਂ ਤਾਨਾਸ਼ਾਹੀ ਖ਼ਿਲਾਫ਼ ਡਟੇ ਹੋਏ ਨੇ


ਪੂਰੀ ਦੁਨੀਆ ‘ਚ ਜਦੋਂ ਵੀ ਅੱਤਿਆਚਾਰ ਹੁੰਦਾ ਹੈ, ਲੋਕ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਕਦੇ ਸਿਰ ਨੀ ਝੁਕਾਇਆ


ਪਰ ਜ਼ਮੀਰ ਨਾਲ ਸਮਝੌਤਾ ਕਰ ਚੁੱਕੇ ਵਿਅਕਤੀ ਤੋਂ ਕੋਈ ਕੀ ਆਸ ਲਗਾ ਸਕਦਾ ਹੈ, ਸਾਰੀ ਉਮਰ
@BJP4India ਨੂੰ ਗਾਲਾਂ ਕੱਢਦੇ ਰਹੇ... ਹੁਣ ਉਨ੍ਹਾਂ ਦੀ ਹੀ ਗੋਦੀ ‘ਚ ਬੈਠ ਗਏ


- ਕਿਸਾਨਾਂ ਨਾਲ ਧ੍ਰੋਹ ਤੁਸੀਂ ਕਮਾਇਆ
- ਪੰਜਾਬ ਦੇ ਹੱਕ ਦੇ ਰੋਕੇ ਹੋਏ ਪੈਸੇ ਬਾਰੇ ਕਦੇ ਬੋਲੇ ਹੋ?
- ਪੰਜਾਬ ਦੀ ਗੱਲ ਕਦੇ ਕੇਂਦਰ ਕੋਲ ਰੱਖੀ ਵੀ ਹੈ


ਉਮੀਦ ਕਰਦੇ ਹਾਂ ਹੁਣ ਤੁਸੀਂ ਆਪਣਾ ਦਿਮਾਗੀ ਸੰਤੁਲਨ ਠੀਕ ਰੱਖੋਗੇ, 4 ਜੂਨ ਦੇ ਨਤੀਜੇ ਤੋਂ ਬਾਅਦ ਕਿਤੇ ਦੁਬਾਰਾ ਸੰਤੁਲਨ ਵਿਗੜ ਨਾ ਜਾਵੇ

Story You May Like