The Summer News
×
Thursday, 17 July 2025

ਆਪ ਸਰਕਾਰ ਨਸ਼ਾ ਖ਼ਤਮ ਕਰਨ ਲਈ ਵਚਨਬੱਧ, ਤਸਕਰਾਂ ਦੇ ਖ਼ਿਲਾਫ਼ ਪਹਿਲੀ ਵਾਰੀ ਇੰਨੇ ਵੱਡੇ ਪੱਧਰ 'ਤੇ ਕਾਰਵਾਈ ਹੋ ਰਹੀ ਹੈ - ਬਲਤੇਜ ਪੰਨੂ

ਚੰਡੀਗੜ੍ਹ, 13 ਜੂਨ


ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਨਸ਼ਾ ਅੱਜ ਦਾ ਨਹੀਂ, ਸਗੋਂ ਦੋ ਦਹਾਕਿਆਂ ਪੁਰਾਣਾ ਕੂੜ ਕਰਕਟ ਹੈ, ਪਰ ਆਪ ਸਰਕਾਰ ਪੰਜਾਬ ਤੋਂ ਨਸ਼ੇ ਨੂੰ ਖਤਮ ਕਰਕੇ ਰਹੇਗੀ।


ਬਲਤੇਜ ਪੰਨੂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ਨਸ਼ਾ ਖਤਮ ਕਰਨ ਨੂੰ ਲੈ ਕੇ ਸਿਰਫ਼ ਝੂਠੇ ਦਾਅਵੇ ਕੀਤੇ ਗਏ। ਉਸ ਸਮੇਂ ਸਿਰਫ਼ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜਿਆ ਗਿਆ, ਜਦਕਿ ਆਪ ਸਰਕਾਰ ਨਸ਼ਾ ਤਸਕਰਾਂ ਅਤੇ ਉਹਨਾਂ ਨਾਲ ਜੁੜੇ ਵਿਅਕਤੀਆਂ ਨੂੰ ਫੜ ਰਹੀ ਹੈ। ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰ ਰਹੀ ਹੈ।

ਪੰਨੂ ਨੇ ਸੁਨੀਲ ਜਾਖੜ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਉਦੋਂ ਤੁਸੀਂ ਕਾਂਗਰਸ ਦੇ ਸੂਬਾ ਪ੍ਰਧਾਨ ਸੀ। ਮੁੱਖ ਮੰਤਰੀ ਰਹਿੰਦੇ ਹੋਏ ਕੈਪਟਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲ ਇਕ ਫਾਈਲ ਲੈ ਕੇ ਗਏ ਸਨ, ਜਿਸ ਵਿੱਚ ਕਾਂਗਰਸ ਦੇ ਭ੍ਰਿਸ਼ਟ ਨੇਤਾਵਾਂ ਅਤੇ ਮੰਤਰੀਆਂ ਦੇ ਨਾਂ ਸਨ। ਹੁਣ ਉਹ ਸਾਰੇ ਲੋਕ ਭਾਜਪਾ ਵਿੱਚ ਹਨ। ਜੇਕਰ ਤੁਹਾਡੇ ਵਿਚ ਇੰਨੀ ਹਿੰਮਤ ਤੇ ਇਮਾਨਦਾਰੀ ਹੈ ਤਾਂ ਕੈਪਟਨ ਕੋਲੋਂ ਉਹ ਫਾਈਲ ਲੈ ਕੇ ਈ.ਡੀ. ਨੂੰ ਦੇ ਦਿਓ ਅਤੇ ਉਸਦੀ ਨਿਰਪੱਖ ਜਾਂਚ ਕਰਵਾਓ।


ਜਾਖੜ ਦੇ ਭ੍ਰਿਸ਼ਟਾਚਾਰ ਵਾਲੇ ਬਿਆਨ 'ਤੇ ਪੰਨੂ ਨੇ ਕਿਹਾ ਕਿ ਆਪ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਪਹਿਲੇ ਹੀ ਦਿਨ ਤੋਂ ਜ਼ੀਰੋ ਟੋਲਰੈਂਸ ਨੀਤੀ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਸੀਂ ਕਦੇ ਵੀ ਆਪਣੇ ਜਾਂ ਪਰਾਏ ਦਾ ਫ਼ਰਕ ਨਹੀਂ ਕੀਤਾ। ਇਹ ਪਹਿਲੀ ਸਰਕਾਰ ਹੈ ਜਿਸਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ 'ਤੇ ਕਾਰਵਾਈ ਕੀਤੀ ਹੈ। ਜਾਖੜ ਦੱਸਣ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਕਿੰਨੇ ਭ੍ਰਿਸ਼ਟ ਨੇਤਾਵਾਂ ਅਤੇ ਅਧਿਕਾਰੀਆਂ 'ਤੇ ਕਾਰਵਾਈ ਕੀਤੀ?

Story You May Like