The Summer News
×
Sunday, 15 December 2024

ਸਰਕਾਰੀ ਦਫਤਰਾਂ 'ਚ ਗੁ+ ਟਕਾ, ਸਿ+ ਗਰਟ ਅਤੇ ਹੋਰ ਤੰ+ ਬਾਕੂ ਉਤਪਾਦ ਦੀ ਵਰਤੋਂ ਕਰਨ 'ਤੇ ਹੋਵੇਗੀ ਕਾਰਵਾਈ!

8 ਨਵੰਬਰ -ਸਰਕਾਰ ਵਲੋਂ ਸਰਕਾਰੀ ਦਫਤਰਾਂ ਵਿੱਚ ਗੁਟਕਾ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਦੀ ਵਰਤੋਂ 'ਤੇ ਵਾਤਾਵਰਨ ਨੂੰ ਅਤੇ ਸਰਕਰੀ ਕਰਮਚਾਰੀਆਂ ਦੀ ਸਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਖ਼ਤ ਪਾਬੰਧੀ ਲਗਾਈ ਗਈ ਹੈ| ਕਰਨਾਟਕਾ ਦੇ ਪਰਸੋਨਲ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ|
ਇੰਨ੍ਹਾ ਹੀ ਨਹੀਂ ਸਰਕਾਰ ਦੁਆਰਾ ਐਕਟ 2003 ਤਹਿਤ ਜਨਤਕ ਥਾਵਾਂ 'ਤੇ ਵੀ ਤੰਬਾਕੂ ਦਾ ਸੇਵਨ ਕਰਨ 'ਤੇ ਪਾਬੰਧੀ ਲਗਾਈ ਗਈ ਹੈ| ਇਸ ਪਾਬੰਧੀ ਦੌਰਾਨ ਸਰਕਾਰ ਦੁਆਰਾ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਦਫ਼ਤਰ ਦੇ ਕੰਪਲੈਕਸ ਸਿਗਰਟ ਕਰਦੇ ਹੋਏ ਆ ਤੰਬਾਕੂ ਸੇਵਨ ਕਰਦੇ ਹੋਏ ਪਾਇਆ ਗਿਆ ਤਾਂ ਅਨੁਸ਼ਾਸਨੀ ਕਾਰਵਾਈ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ|

Story You May Like