ਹਿਮਾਚਲ 'ਚ ਤ|| ਬਾਹੀ ਮਗਰੋਂ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਿਆ
ਹਿਮਾਚਲ, 1 ਅਗਸਤ: ਹਿਮਾਚਲ 'ਚ ਹੋ ਰਹੀ ਭਾਰੀ ਬਰਸਾਤ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਾਰਨ ਪੰਜਾਬ 'ਚ ਹੜ੍ਹ ਵਾਲੀ ਸਥਿਤੀ ਬਣ ਸਕਦੀ ਹੈ ਪਰ ਹਾਲੇ ਤੱਕ ਅਜਿਹਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਵਿੱਚ ਚਾਰ ਥਾਵਾਂ 'ਤੇ ਬੱਦਲ ਫੱਟਣ ਕਾਰਨ ਕਾਫ਼ੀ ਤਬਾਹੀ ਮਚੀ ਹੈ ਤਾਂ ਬਿਆਸ ਦਰਿਆ 'ਚ ਵੀ ਪਾਣੀ ਉਫਾਨ 'ਤੇ ਹੈ। ਪੰਡੋਹ ਡੈਮ ਤੋਂ ਪਾਣੀ ਛੱਡਣ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਨਦੀ ਦੇ ਪਾਣੀ ਦਾ ਪੱਧਰ ਘੱਟ ਗਿਆ। ਬਿਆਸ ਦਰਿਆ ਪੰਜਾਬ 'ਚੋਂ ਨਿਕਲਦਾ ਹੈ ਤਾਂ ਇਸ ਵਿੱਚ ਪਾਣੀ ਦਾ ਲੇਵਲ ਜੇਕਰ ਵੱਧ ਜਾਂਦਾ ਹੈ ਤਾ ਪੰਜਾਬ ਵਿੱਚ ਇਸ ਦਾ ਪਾਣੀ ਮਾਰ ਕਰ ਸਕਦਾ ਹੈ। ਹਿਮਾਚਲ ’ਚ 4 ਥਾਵਾਂ ’ਤੇ ਬੱਦਲ ਫਟਣ ਮਗਰੋਂ 50 ਦੇ ਕਰੀਬ ਲੋਕ ਲਾਪਤਾ ਹਨ ਤੇ ਕਈਆਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਦੇ ਰਾਮਪੁਰ ’ਚ ਭਾਰੀ ਤਬਾਹੀ ਹੋਈ ਹੈ। ਮੌਕੇ 'ਤੇ ਪ੍ਰਸ਼ਾਸਨ ਸਮੇਤ ਐਨਡੀਆਰਐਫ, ਸੀਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਮੌਜੂਦ ਹਨ।