The Summer News
×
Tuesday, 18 June 2024

ਆਹਮੋ ਸਾਹਮਣੇ ਤੋਂ ਹੋ ਗਈ 2 ਟਰੱਕਾਂ ਦੀ ਟੱਕਰ, ਡਰਾਈਵਰਾਂ ਦਾ ਹੋਇਆ ਇਹ ਹਾਲ ਜੋ ਸੋਚਿਆ ਵੀ ਨੀ ਹੋਣਾ

ਪੰਚਕੂਲਾ:  ਪਿੰਡ ਰਾਏਪੁਰ ਰਾਣੀ ਨੇੜੇ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੱਕ 'ਚ ਲੱਗਾ ਸੀਐਨਜੀ ਸਿਲੰਡਰ ਫਟ ਗਿਆ, ਜਿਸ ਕਾਰਨ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਦੋਵੇਂ ਟਰੱਕਾਂ ਦੇ ਡਰਾਈਵਰ ਜ਼ਿੰਦਾ ਸੜ ਗਏ। ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ।


ਹਾਦਸੇ ਤੋਂ ਬਾਅਦ ਸੜਕ 'ਤੇ ਜਾਮ ਲੱਗ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਦੱਸ ਦੇਈਏ ਕਿ ਟਰੱਕ ਨੰਬਰ ਐਚਆਰ 58 ਸੀ 2409 ਦਾ ਡਰਾਈਵਰ ਸਾਦਿਕ ਉਮਰ 22 ਸਾਲ ਵਾਸੀ ਸਹਾਰਨਪੁਰ ਯੂਪੀ ਆਪਣੇ ਟਰੱਕ ਵਿੱਚ ਚੈਰੀ ਲੱਦ ਕੇ ਸ੍ਰੀਨਗਰ ਤੋਂ ਯੂਪੀ ਨੂੰ ਜਾ ਰਿਹਾ ਸੀ। ਦੂਜੇ ਟਰੱਕ ਐਚਆਰ 58 ਸੀ 0063 ਦਾ ਡਰਾਈਵਰ ਰਮਜ਼ਾਨ ਯਮੁਨਾਨਗਰ ਤੋਂ ਪੰਚਕੂਲਾ ਵੱਲ ਜਾ ਰਿਹਾ ਸੀ।

Story You May Like