ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਮੇਹਰਬਾਨ ਇਲਾਕੇ 'ਚ ਹੋਏ ਕਤਲ ਮਾਮਲੇ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ, ਦੋਸ਼ੀ ਗ੍ਰਿਫਤਾਰ, ਹਥਿਆਰ ਅਤੇ ਵਾਹਨ ਬਰਾਮਦ
ਅਮ੍ਰਿਤਪਾਲ ਸਿੰਘ ਦੀ ਲੱਗੀ ਸੂਹ,ਤਾਰ ਪਾਰ ਖ਼ੇਤੀ ਕਰਨ ਵੇਲੇ ਜਾਣ ਦੀ ਐਂਟਰੀ ਮਿਲੀ ਪਰ ਆਉਣ ਦੀ ਨਹੀਂ
ਜਲਾਲਾਬਾਦ : ਪਿੰਡ ਖੈਰੇ ਦੇ ਉਤਾੜ ਤੋਂ ਲਾਪਤਾ ਹੋਇਆ ਅੰਮ੍ਰਿਤਪਾਲ ਸਿੰਘ ਪਾਕਿ ਦੇ ਇਕ ਥਾਣੇ 'ਚ ਮਿਲਿਆ ਹੈ। ਪਾਕਿਸਤਾਨੀ ਰੇਂਜਰਸ ਵੱਲੋਂ ਬੀ. ਐੱਸ. ਐੱਫ਼. ਨੂੰ ਇਸ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਬਾਅਦ ਬੀ. ਐੱਸ. ਐੱਫ਼. ਅਧਿਕਾਰੀਆਂ ਨੇ ਇਹ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ । ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ 21 ਜੂਨ ਨੂੰ ਦੁਪਹਿਰ 12 ਵਜੇ ਖੇਤੀ ਕਰਨ ਲਈ ਘਰੋਂ ਨਿਕਲਿਆ ਸੀ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਆਪਣੀ ਖੇਤੀ ਵੱਲ ਗਿਆ ਸੀ ਪਰ ਵਾਪਸ ਨਹੀਂ ਆਇਆ। 4 ਦਿਨ ਪਹਿਲਾਂ ਪਾਕਿਸਤਾਨ ਨੇ ਅੰਮ੍ਰਿਤਪਾਲ ਦੇ ਆਪਣੇ ਇਲਾਕੇ 'ਚ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪੈਰਾਂ ਦੇ ਨਿਸ਼ਾਨ ਪਰਿਵਾਰ ਅਤੇ ਪੁਲਸ ਨੂੰ ਪਾਕਿਸਤਾਨ ਵੱਲ ਜਾਂਦੇ ਮਿਲੇ ਸਨ। ਬੀ. ਐੱਸ. ਐੱਫ਼. ਨੇ ਦੱਸਿਆ ਕਿ ਪਾਕਿਸਤਾਨ ਨਾਲ ਤਿੰਨ ਵਾਰ ਮੀਟਿੰਗ ਹੋਈ ਪਰ ਹਰ ਵਾਰ ਉਨ੍ਹਾਂ ਨੇ ਅੰਮ੍ਰਿਤਪਾਲ ਦੀ ਮੌਜੂਦਗੀ ਤੋਂ ਇਨਕਾਰ ਕੀਤਾ।
ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ 21 ਤਾਰੀਖ਼ ਨੂੰ ਉਸਦਾ ਪੁੱਤਰ ਖੇਤੀ ਕਰਨ ਲਈ ਭਾਰਤ-ਪਾਕਿਸਤਾਨ ਤਾਰਬੰਦੀ ਤੋਂ ਪਾਰ ਗਿਆ ਸੀ ਪਰ ਵਾਪਸ ਨਹੀਂ ਆਇਆ। ਬੀ. ਐੱਸ. ਐੱਫ਼. ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਖੇਤ 'ਚ ਜਾਣ ਦੀ ਐਂਟਰੀ ਦਰਜ ਹੋਈ ਸੀ ਪਰ ਵਾਪਸ ਆਉਣ ਦੀ ਨਹੀਂ। ਬਾਅਦ 'ਚ ਤਾਰ ਦੇ ਨੇੜੇ ਜਾਂ ਕੇ ਵੇਖਿਆ ਤਾਂ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲ ਜਾਂਦੇ ਮਿਲੇ। ਜਗਰਾਜ ਸਿੰਘ ਨੇ ਕਿਹਾ ਕਿ ਮੈਂ ਦਿਲ ਦਾ ਮਰੀਜ਼ ਹਾਂ। ਇਸ ਕਰਕੇ ਪਿਛਲੇ 4-5 ਸਾਲ ਤੋਂ ਖੇਤੀ ਨਹੀਂ ਕਰ ਰਿਹਾ। ਇਸੇ ਕਰਕੇ ਅੰਮ੍ਰਿਤਪਾਲ ਪਿਛਲੇ 5 ਸਾਲਾਂ ਤੋਂ ਇਕੱਲਾ ਹੀ ਖੇਤੀ ਕਰਦਾ ਸੀ। ਪਰਿਵਾਰ 'ਚ ਇਕ ਪੁੱਤਰ ਅਤੇ ਇਕ ਧੀ ਹੈ। ਅੰਮ੍ਰਿਤਪਾਲ ਦਾ ਇੱਕ ਚਾਰ ਮਹੀਨੇ ਦਾ ਪੁੱਤਰ ਵੀ ਹੈ ਸਾਨੂੰ ਖੇਤੀ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਮਿਲਦਾ ਹੈ। 21 ਜੂਨ ਨੂੰ ਗਰਮੀ ਜ਼ਿਆਦਾ ਸੀ, ਸ਼ਾਇਦ ਗਲਤੀ ਨਾਲ ਉਹ ਸਰਹੱਦ ਪਾਰ ਕਰ ਗਿਆ। ਉਸ ਨੇ ਕਿਹਾ ਕਿ ਉਹ ਸਰਕਾਰ ਕੋਲ ਮੰਗ ਕਰਦਾ ਹੈ ਕਿ ਮੇਰੇ ਪੁੱਤਰ ਨੂੰ ਸਹੀ-ਸਲਾਮਤ ਵਾਪਸ ਲਿਆਂਦਾ ਜਾਵੇ। ਬੀ. ਐੱਸ. ਐੱਫ਼. ਸਾਡੀ ਪੂਰੀ ਮਦਦ ਕਰ ਰਹੀ ਹੈ।