The Summer News
×
Monday, 08 June 2026

ਰਕਾਰੀ ਆਈ.ਟੀ.ਆਈ. (ਇ) ਖਿਉਵਾਲੀ ਵਿਖੇ ਲਗਾਇਆ ਗਿਆ ਅਪ੍ਰੈਂਟਸ਼ਿਪ ਮੇਲਾ

ਸਰਕਾਰੀ ਆਈ.ਟੀ.ਆਈ. (ਇ) ਖਿਉਵਾਲੀ ਵਿਖੇ ਲਗਾਇਆ ਗਿਆ ਅਪ੍ਰੈਂਟਸ਼ਿਪ ਮੇਲਾ


ਲੰਬੀ/ਸ੍ਰੀ ਮੁਕਤਸਰ ਸਾਹਿਬ, 11 ਮਈ:


ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ ਲੁਧਿਆਣਾ ਦੀ ਰਹਿਨੁਮਾਈ ਹੇਠ ਸਰਕਾਰੀ ਆਈ.ਟੀ.ਆਈ. (ਇ) ਖਿਉਵਾਲੀ ਵਿਖੇ ਅੱਜ ਅਪ੍ਰੈਂਟਸ਼ਿਪ ਮੇਲਾ 2026 ਦਾ ਆਯੋਜਨ ਸ੍ਰੀ ਸੰਦੀਪ ਸਿੰਘ ਅਪ੍ਰੈਟਸ਼ਿਪ ਇੰਚਾਰਜ ਦੀ ਦੇਖ-ਰੇਖ ਵਿੱਚ ਸਫਲਤਾਪੂਰਵਕ ਆਯੋਜਨ ਕੀਤਾ ਗਿਆ । 


ਇਸ ਮੇਲੇ ਦੌਰਾਨ ਵੱਖ-ਵੱਖ ਨਾਮਵਰ ਕੰਪਨੀਆਂ ਵੱਲੋ ਉਮੀਦਵਾਰਾ ਦੇ ਇੰਟਰਵਿਊ ਲਏ ਗਏ। ਇਸ ਮੌਕੇ ਕੁੱਲ 150 ਉਮੀਦਵਾਰਾਂ ਵੱਲੋ ਰਜ਼ਿਸਟ੍ਰੇਸ਼ਨ ਕਰਵਾਈ ਗਈ, ਜਿਨ੍ਹਾਂ ਵਿੱਚੋਂ 52 ਉਮੀਦਵਾਰਾ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਅਪ੍ਰੈਟਸ਼ਿਪ ਲਈ ਚੁਣਿਆ ਗਿਆ। ਅਪ੍ਰੈਟਸ਼ਿਪ ਮੇਲੇ ਨੇ ਉਮੀਦਵਾਰਾਂ ਨੂੰ ਉਦਯੋਗਿਕ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਕਰਨ ਅਤੇ ਕੌਸ਼ਲ ਅਧਾਰਿਤ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ।


ਇਸ ਮੌਕੇ ਵੱਖ-ਵੱਖ ਅਧਿਕਾਰੀ ਅਤੇ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ । ਇਨ੍ਹਾਂ ਤੋ ਇਲਾਵਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸੰਸਥਾ ਦੇ ਸਟਾਫ ਅਤੇ ਸਿਖਿਆਰਥੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ, ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਕੰਪਨੀ ਦੇ ਨੁਮਾਇੰਦਿਆਂ ਦਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ । ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ:) ਖਿਉਵਾਲੀ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤਾ ਗੋਇਲ  ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਰੋਜਗਾਰ ਮੇਲੇ ਕਰਵਾਉਣ ਲਈ ਵਚਨਬੱਧਤਾ ਜਤਾਈ ਗਈ ਤਾਂ ਜੋ ਨੌਜਵਾਨਾਂ ਲਈ ਕੌਸ਼ਲ ਵਿਕਾਸ ਅਤੇ ਰੋਜਗਾਰ ਦੇ ਹੋਰ ਮੌਕੇ ਉਪਲੱਬਧ ਕਰਵਾਏ ਜਾ ਸਕਣ ।

Story You May Like