ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਦਾ ਪਿੰਡ ਕਿੰਗਰਾ ’ਚ ਪ੍ਰਦਰਸ਼ਨ
ਐਸੋਸੀਏਸ਼ਨ ਆਫ ਰੀਅਲਟਰਸ ਨੇ ਹੜ ਪੀੜਤਾਂ ਲਈ ਦਵਾਈਆਂ ਰਾਹਤ ਸਮੱਗਰੀ, ਚੈੱਕ ਡੀ ਸੀ ਲੁਧਿਆਣਾ ਰਾਹੀਂ ਭੇਜੇ ਗਏ
ਲੁਧਿਆਣਾ: ਐਸੋਸੀਏਸ਼ਨ ਆਫ ਰੀਅਲਟਰਸ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਲੁਧਿਆਣਾ ਡੀ ਸੀ ਹਿਮਾਂਸ਼ੂ ਜੈਨ ਨੂੰ ਰਾਹਤ ਸਮੱਗਰੀ ਦਿੱਤੀ ਤੇ ਰਾਹਤ ਫੰਡ ਵਿੱਚ ਚੈੱਕ ਦਿੱਤਾ ਜੋ ਰੈਡ ਕ੍ਰਾਸ ਦੇ ਵੱਲੋਂ ਰਾਹਤ ਪੀੜਤਾਂ ਤੱਕ ਪਹੁੰਚਾਇਆ ਜਾਏਗਾ ਅਤੇ ਡਿਪਟੀ ਕਮਿਸ਼ਨਰ ਦੇ ਵੱਲੋ ਤਹਿਸੀਲਦਾਰ ਮੈਡਮ ਵੈਸਟ ਨੇ ਰਾਹਤ ਸਮੱਗਰੀ ਪ੍ਰਪਾਤ ਕੀਤੀ
ਜਿਨਾਂ ਵਿੱਚ ਤਰਪਾਲਾਂ ਦਵਾਈਆਂ ਆਦੀ ਸੀ ਅਤੇ ਹੋਰ ਲੋੜੀਂਦਾ ਸਮਾਨ ਜਿੱਥੇ ਹੜ ਆਏ ਹਨ ਉਥੇ ਪਹੁੰਚਣਗੇ ਇਹ ਉਹਨਾਂ ਨੇ ਵਾਅਦਾ ਕੀਤਾ. ਅਤੇ ਲੋੜ ਪਈ ਤੇ ਹੋਰ ਵੀ ਲੋਣੀ ਦਾ ਸਮਾਨ ਦਿੱਤਾ ਜਾਵੇਗਾ ਇਸ ਸਮੇਂ ਐਸੋਸੀਏਸ਼ਨ ਆਫ ਰੀਅਲਟਰਸ ਦੇ ਪ੍ਰਧਾਨ ਸੁਰਿੰਦਰ ਕਾਲੜਾ ਤੇ ਚੀਫ ਪੈਟਰਨ ਅਜੇ ਢੰਡ. ਚੀਫ ਪੈਟਰਨ ਅਨੁਰਾਗ ਜੋਸ਼ੀ ਨੇ ਭਰੋਸਾ ਦਵਾਇਆ ਅਗਰ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਗਰੀ ਦੀ ਲੋੜ ਪੈਂਦੀ ਹੈ ਤਾਂ ਡੀਸੀ ਸਾਹਿਬ ਸਾਨੂੰ ਸੰਪਰਕ ਕਰਨ ਅਸੀਂ ਹਰ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜੇ ਹਾਂ ਉਹਨਾਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਵੱਧ ਚੜ ਲੁਧਿਆਣਾ ਪ੍ਰਸ਼ਾਸਨ ਨੂੰ ਰਾਹਤ ਸਮੱਗਰੀ ਭੇਜਣੀ ਚਾਹੀਦੀ ਹੈ ਤਾਂ ਜੋ ਲੋੜਵੰਦਾਂ ਤੱਕ ਪਹੁੰਚਾਈ ਜਾ ਸਕੇ ਐਸੋਸੀਏਸ਼ਨ ਆਫ ਰੀਅਲਟਰਸ ਲੁਧਿਆਣਾ ਦੀ ਸਮੁੱਚੀ ਟੀਮ ਨੇ ਸਾਂਝੇ ਤੌਰ ਤੇ ਕਿਹਾ ਅਸੀਂ ਜਲਦ ਹੀ ਖਾਲਸਾ
ਏਡ ਨੂੰ ਸੰਪਰਕ ਕਰਕੇ ਉਹਨਾਂ ਤੱਕ ਵੀ ਲੋੜੀਂਦਾ ਸਮਾਨ ਜੋ ਪੰਜਾਬ ਵਿੱਚ ਹੜ ਆਏ ਹਨ ਉਥੇ ਪਹੁੰਚਾਉਣ ਵਾਸਤੇ ਜਲਦੀ ਦੇਣ ਜਾ ਰਹੇ ਹਾਂ ਉਹਨਾਂ ਅੱਗੇ ਕਿਹਾ ਸਾਨੂੰ ਇਹ ਕਾਰਜ ਕਰਕੇ ਬਹੁਤ ਖੁਸ਼ੀ ਮਿਲੀ ਹੈ ਸੱਚੇ ਪਾਤਸ਼ਾਹ ਸਾਨੂੰ ਵੀ ਕਿਸੇ ਦੀ ਮਦਦ ਜੋਗਾ ਤੁਸੀਂ ਬਣਾਇਆ ਹੈ ਅਸੀਂ ਸ਼ੁਕਰ ਗੁਜ਼ਾਰ ਹਾਂ ਮਾਲਕਾ ਤੇਰਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਚਿਤ ਖੋਸਲਾ. ਵਾਈਸ ਪ੍ਰਧਾਨ ਜਿਤੇਂਦਰਜੀਤ ਬਾਵਾ. ਜਰਨਲ ਸੈਕਟਰੀ ਦਿਨੇਸ਼ ਗੁਪਤਾ. ਸਮੀ ਅਜਮਾਨੀ. ਮਨਵੀਰ ਸਿੰਘ.ਆਕਾਸ਼ ਖੋਸਲਾ. ਉਮੰਗ ਜੋਸ਼ੀ ਆਦਿ ਹਾਜ਼ਰ ਸਨ



















