The Summer News
×
Saturday, 08 February 2025

ਬੀ.ਸੀ. ਦੀ ਪੁਲਿਸ ਨੇ ਜਾਰੀ ਕੀਤੀਆਂ ਗੈਂਗ ਹਿੰਸਾ ਨਾਲ ਜੁੜੇ 11 ਲੋਕਾਂ ਦੀਆਂ ਤਸਵੀਰਾਂ, ਕਿਹਾ – ਵਿਖਾਈ ਦੇਣ ਤਾਂ ਬਣਾ ਲਓ ਦੂਰੀ

ਕੈਨੇਡਾ : ਗੈਂਗ ਹਿੰਸਾ ਨਾਲ ਜੁੜੇ 11 ਲੋਕਾਂ ਦੀ ਤਸਵੀਰ ਜਾਰੀ ਕਰ ਬੀ.ਸੀ. ਦੀਆਂ ਪੁਲਿਸ ਏਜੈਂਸੀਆਂ ਨੇ ਕੀਤਾ ਸਾਵਧਾਨ, ਕਿਹਾ ਵਿਖਾਈ ਦੇਣ ਤਾਂ ਬਣਾ ਲਓ ਦੂਰੀ ਡਿਟੇਲ – ਬੀ.ਸੀ. ‘ਚ ਪੁਲਿਸ ਏਜੈਂਸੀਆਂ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ 11 ਲੋਕਾਂ ਦੀ ਪਛਾਣ ਜਾਰੀ ਕੀਤੀ ਗਈ ਹੈ। ਇਨ੍ਹਾਂ 11 ਲੋਕਾਂ ਨੂੰ ਇਲਾਕੇ ‘ਚ ਵਾਪਰੇ ਕਤਲਾਂ ਅਤੇ ਸ਼ੂਟਿੰਗ ਦੀਆਂ ਘਟਨਾਵਾਂ ‘ਚ ਸ਼ਾਮਿਲ ਦੱਸਿਆ ਗਿਆ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਦੀਆਂ ਤਸਵੀਰਾਂ ਧਿਆਨ ਨਾਲ ਵੇਖ ਲਈਆਂ ਜਾਣ ਅਤੇ ਜੇਕਰ ਇਹ ਲੋਕ ਕਿਤੇ ਵਿਖਾਈ ਦੇਣ ਤਾਂ ਇਨ੍ਹਾਂ ਤੋਂ ਦੂਰੀ ਬਣਾ ਲਈ ਜਾਵੇ।


ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ (ਸੀ.ਐਫ.ਐਸ.ਈ.ਯੂ.) ਤੋਂ ਅਸਿਸਟੈਂਟ ਕਮਾਂਡਰ ਮੈਨੀ ਮਾਨ ਦਾ ਕਹਿਣਾ ਸੀ ਕਿ ਇਹ 11 ਲੋਕ ਆਪਣੇ ਦੋਸਤਾਂ, ਪਰਿਵਾਰਾਂ ਅਤੇ ਮਾਸੂਮ ਲੋਕਾਂ ਲਈ ਖਤਰਾ ਸਾਬਿਤ ਹੋ ਸਕਦੇ ਹਨ। ਜਿਹੜੇ ਲੋਕਾਂ ਦੀ ਪਛਾਣ ਸਾਂਝੀ ਕੀਤੀ ਗਈ ਹੈ, ਉਨ੍ਹਾਂ ਵਿੱਚ 28 ਸਾਲਾ ਸ਼ਕੀਲ ਬਸਰਾ, 28 ਸਾਲਾ ਅਮਰਪ੍ਰੀਤ ਸਮਰਾ, 30 ਸਾਲਾ ਜਗਦੀਪ ਚੀਮਾ, 35 ਸਾਲਾ ਰਵਿੰਦਰ ਸਮਰਾ, 39 ਸਾਲਾ ਬਰਿੰਦਰ ਧਾਲੀਵਾਲ, 40 ਸਾਲਾ ਐਂਡੀ ਸੇਂਟ ਪੀਅਰ, 35 ਸਾਲਾ ਗੁਰਪ੍ਰੀਤ ਧਾਲੀਵਾਲ, 40 ਸਾਲਾ ਰਿਚਰਡ ਜੋਸਫ ਵ੍ਹਿਟਕੌਕ, 29 ਸਾਲਾ ਸਮਰੂਪ ਗਿੱਲ, 28 ਸਾਲਾ ਸੁਮਦੀਸ਼ ਗਿੱਲ ਅਤੇ 33 ਸਾਲਾ ਸੁਖਦੀਪ ਸ਼ਾਮਿਲ ਹਨ।


Story You May Like