ਨਾਰੀਅਲ ਪਾਣੀ ਪੀਣ ਦੇ ਸਰੀਰ ਨੂੰ ਨੁਕਸਾਨ ਤੇ ਫਾਇਦੇ
ਨਾਰੀਅਲ ਪਾਣੀ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦੈ। ਇਸ ਨੂੰ ਪੀਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਰੀਅਲ ਪਾਣੀ 'ਚ ਪੋਟਾਸ਼ੀਅਮ, ਸੋਡੀਅਮ, ਕਾਰਬੋਹਾਈਡਰੇਟ ਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਰਗਰ ਹਨ। ਪਰ ਕੀ ਤੁਸੀਂ ਜਾਣਦੇ ਹੋ, ਜ਼ਿਆਦਾ ਮਾਤਰਾ ਵਿੱਚ ਨਾਰੀਅਲ ਪਾਣੀ ਪੀਣ ਨਾਲ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅੱਜ ਤੁਹਾਨੂੰ ਇਸ ਦੇ ਨੁਕਸਾਨ ਤੇ ਫਾਇਦੇ ਬਾਰੇ ਦੱਸਗਾਂਗੇ।
ਆਓ ਜਾਣਦੇ ਹਾਂ ਨਾਰੀਅਲ ਪਾਣੀ ਪੀਣ ਦੇ ਮਾੜੇ ਪ੍ਰਭਾਵਾਂ ਬਾਰੇ।
ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ
ਹਾਲਾਂਕਿ ਨਾਰੀਅਲ ਪਾਣੀ ਇੱਕ ਮਿੱਠਾ ਪੀਣ ਵਾਲਾ ਪਦਾਰਥ ਨਹੀਂ ਹੈ, ਪਰ ਇਸ ਵਿੱਚ ਕਾਰਬੋਹਾਈਡਰੇਟ ਤੇ ਕੈਲੋਰੀ ਦੀ ਮਾਤਰਾ ਵਧੇਰੇ ਹੁੰਦੀ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਨਾਰੀਅਲ ਪਾਣੀ ਪੀਣ ਤੋਂ ਪਰਹੇਜ਼ ਕਰਨਾ ਬਿਹਤਰ ਹੈ।
ਘੱਟ ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਲਈ ਨਾਰੀਅਲ ਪਾਣੀ ਦਾ ਸੇਵਨ ਨੁਕਸਾਨਦੇਹ ਹੋ ਸਕਦੈ। ਜੇ ਤੁਸੀਂ ਘੱਟ ਬੀਪੀ ਦੇ ਮਰੀਜ਼ ਹੋ, ਤਾਂ ਨਾਰੀਅਲ ਪਾਣੀ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਡਾਇਰੀਆ ਜਾਂ ਪੇਟ ਖਰਾਬ ਦੀ ਸਮੱਸਿਆ
ਜੇ ਤੁਸੀਂ ਜ਼ਿਆਦਾ ਮਾਤਰਾ 'ਚ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਦਸਤ ਹੋ ਸਕਦੇ ਹਨ। ਇਸ 'ਚ ਪੋਟਾਸ਼ੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਡਾਇਰੀਆ ਦਾ ਕਾਰਨ ਬਣਦਾ ਹੈ।
ਬਲੋਟਿੰਗ ਦੀ ਪਰੇਸ਼ਾਨੀ ਹੋ ਸਕਦੀ ਹੈ
ਨਾਰੀਅਲ ਪਾਣੀ ਜ਼ਿਆਦਾ ਪੀਣ ਨਾਲ ਬਲੋਟਿੰਗ ਹੋ ਸਕਦੀ ਹੈ। ਇਸ ਲਈ ਸਿਹਤਮੰਦ ਭੋਜਨ ਖਾਣ ਤੋਂ ਇਲਾਵਾ ਸੀਮਤ ਮਾਤਰਾ 'ਚ ਨਾਰੀਅਲ ਪਾਣੀ ਪੀਓ।
ਕਿਡਨੀ ਲਈ ਹਾਨੀਕਾਰਕ
ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਗੁਰਦੇ ‘ਤੇ ਅਸਰ ਪੈ ਸਕਦਾ ਹੈ। ਜੇ ਤੁਸੀਂ ਕਿਡਨੀ ਦੇ ਮਰੀਜ਼ ਹੋ ਤਾਂ ਨਾਰੀਅਲ ਪਾਣੀ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ।
ਭਾਰ ਵੀ ਵਧਦਾ ਹੈ
ਨਾਰੀਅਲ ਪਾਣੀ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਜੇ ਤੁਸੀਂ ਬਹੁਤ ਜ਼ਿਆਦਾ ਨਾਰੀਅਲ ਪਾਣੀ ਪੀਂਦੇ ਹੋ ਤਾਂ ਤੁਹਾਡਾ ਭਾਰ ਵਧ ਸਕਦਾ ਹੈ। ਇਸ ਲਈ ਨਾਰੀਅਲ ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ।
ਨਾਰੀਅਲ ਪਾਣੀ ਪੀਣ ਦੇ ਫਾਇਦੇ
ਨਾਰੀਅਲ ਪਾਣੀ ਹਰ ਕਿਸੇ ਦਾ ਪਸੰਦੀਦਾ ਡ੍ਰਿੰਕ ਹੈ। ਇਸਨੂੰ ਗਰਮੀਆਂ ਦੇ ਮੌਸਮ 'ਚ ਪੀਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸਨੂੰ ਪੀਣ ਨਾਲ ਗਰਮੀਆਂ 'ਚ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਰੀਅਲ ਪਾਣੀ 'ਚ ਐਂਟੀਆਕਸੀਡੈਂਟ, ਅਮੀਨੋ ਐਸਿਡ, ਵਿਟਾਮਿਨ-ਸੀ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਲਾਭ ਪਹੁੰਚਾ ਸਕਦੇ ਹਨ।
ਸਰੀਰ ਹਾਈਡ੍ਰੇਟ ਰਹਿੰਦਾ: ਨਾਰੀਅਲ ਪਾਣੀ ਨੂੰ ਸਿਹਤਮੰਦ ਡ੍ਰਿੰਕ ਮੰਨਿਆ ਜਾਂਦਾ ਹੈ। ਇਸ 'ਚ ਪੋਟਾਸ਼ੀਅਮ ਅਤੇ ਮੌਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਗਰਮ ਮੌਸਮ 'ਚ ਹਾਈਡ੍ਰੇਟ ਰੱਖਣ ਦਾ ਕੰਮ ਕਰਦੇ ਹਨ।
ਅੰਤੜੀਆਂ ਸਿਹਤਮੰਦ: ਨਾਰੀਅਲ 'ਚ ਪ੍ਰੀਬਾਇਓਟਿਕ ਫਾਈਬਰ ਪਾਇਆ ਜਾਂਦਾ ਹੈ, ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਅਤੇ ਪਾਚਨ ਤੰਤਰ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਨਾਰੀਅਲ ਪਾਣੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਕੈਲੋਰੀ ਘੱਟ ਹੁੰਦੀ: ਨਾਰੀਅਲ ਪਾਣੀ 'ਚ ਕੈਲੋਰੀ ਘੱਟ ਹੁੰਦੀ ਹੈ। ਇਸ ਲਈ ਅਜਿਹੇ ਡ੍ਰਿੰਕ ਨੂੰ ਗਰਮੀਆਂ 'ਚ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭਾਰ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।
ਇਮਿਊਨਟੀ ਮਜ਼ਬੂਤ: ਨਾਰੀਅਲ ਪਾਣੀ 'ਚ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨਾਲ ਲੜਦਾ ਹੈ ਅਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ, ਇਸ ਪਾਣੀ ਨੂੰ ਪੀਣ ਨਾਲ ਇਮਿਊਨਿਟੀ ਵਧਾਉਣ 'ਚ ਵੀ ਮਦਦ ਮਿਲਦੀ ਹੈ।
ਚਮੜੀ ਲਈ ਫਾਇਦੇਮੰਦ: ਨਾਰੀਅਲ ਪਾਣੀ ਗਰਮੀਆਂ ਦੇ ਮੌਸਮ 'ਚ ਚਮੜੀ ਨੂੰ ਸਿਹਤਮੰਦ, ਹਾਈਡ੍ਰੇਟ ਅਤੇ ਤਰੋਤਾਜ਼ਾ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਜਲਨ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ ਅਤੇ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਪੀਂਦੇ ਹੋ, ਤਾਂ ਚਿਹਰੇ 'ਤੇ ਨਿਖਾਰ ਵੀ ਪਾਇਆ ਜਾ ਸਕਦਾ ਹੈ।
ਕਿੰਨੀ ਮਾਤਰਾ ਠੀਕ ਰਹਿੰਦੀ ਹੈ?
ਦਿਨ ਵਿੱਚ 1 ਤੋਂ 2 ਗਿਲਾਸ (200-400 ਮਿ.ਲੀ.) ਪੀਣਾ ਆਮ ਤੌਰ 'ਤੇ ਸੁਰੱਖਿਅਤ ਹੈ।
Previous Post
ਪ੍ਰਧਾਨ ਮੰਤਰੀ ਮੋਦੀ ਆਦਮਪੁਰ ਏਅਰਬੇਸ ਪਹੁੰਚੇ |