ਪੈਰਿਸ ਉਲੰਪਿਕ 'ਚ ਭਾਰਤ ਨੂੰ ਵੱਡਾ ਝਟਕਾ ਫਾਇਨਲ ਮੈਚ 'ਚੋਂ ਵਿਨੇਸ਼ ਫੋਗਾਟ ਬਾਹਰ
7 ਅਗਸਤ- ਪੈਰਿਸ ਓਲੰਪਿਕ 'ਚ ਭਾਰਤੀਆਂ ਨੂੰ ਲੱਗਿਆ ਵੱਡਾ ਝਟਕਾ,ਕਰੋੜਾਂ ਲੋਕਾਂ ਦਾ ਟੁੱਟਿਆ ਦਿਲ ,ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਓਲੰਪਿਕ ਮੁਕਾਬਲੇ ਵਿੱਚੋਂ ਡਿਸਕੁਆਲੀਫਾਈ ਹੋ ਗਈ ਹੈ ਉਹ ਨਾ ਸਿਰਫ ਫਾਈਨਲ ਤੋਂ ਬਾਹਰ ਹੋ ਗਈ ਹੈ, ਬਲਕਿ ਮੈਡਲ ਤੋਂ ਵੀ ਰਹਿ ਗਈ ਹੈ। ਦੱਸਿਆ ਜਾ ਰਿਹਾ ਗੋਲਡ ਮੈਡਲ ਦੇ ਲਈ ਫਾਈਨਲ ਮੁਕਾਬਲੇ ਤੋਂ ਪਹਿਲਾਂ 50 ਕਿਲੋਗ੍ਰਾਮ ਵਜ਼ਨ ਨੂੰ ਵਰਕਰਾਰ ਨਹੀਂ ਰੱਖ ਸਕੀ ਵਿਨੇਸ਼ ਦਾ ਵਜ਼ਨ ਤੈਅ ਕੀਤੇ ਗਏ ਵਜ਼ਨ ਤੋਂ 100 ਗ੍ਰਾਮ ਜ਼ਿਆਦਾ ਪਾਇਆ ਗਿਆ ਹੈ। ਪ੍ਰਤੀਯੋਗਤਾ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਦੇ ਯੋਗ ਵੀ ਨਹੀਂ ਰਹਿ ਜਾਵੇਗੀ। ਇਸਦੇ ਬਾਅਦ 50 KG. ਕੈਟੇਗਰੀ ਵਿੱਚ ਸਿਰਫ਼ ਗੋਲਡ ਤੇ ਬਰੌਂਜ਼ ਮੈਡਲ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਤੱਕ ਓਲੰਪਿਕ ਐਸੋਸੀਏਸ਼ਨ ਵੱਲੋਂ ਅਧਿਕਾਰਿਤ ਐਲਾਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਵਜ਼ਨ ਤੈਅ ਮਾਪਦੰਡ ਦੇ ਹਿਸਾਬ ਨਾਲ ਸੀ। ਹਾਲਾਂਕਿ ਹਰ ਰੋਜ਼ ਮੁਕਾਬਲੇ ਤੋਂ ਪਹਿਲਾਂ ਇਹ ਵਜ਼ਨ ਮੈਂਟੇਨ ਕਰਨਾ ਪੈਂਦਾ ਹੈ।ਦੱਸ ਦੇਈਏ ਕਿ ਵਿਨੇਸ਼ ਆਪਣੇ ਇਤਿਹਾਸਿਕ ਗੋਲਡ ਮੈਡਲ ਤੋਂ ਸਿਰਫ਼ ਇੱਕ ਜਿੱਤ ਦੂਰ ਸੀ, ਪਰ ਉਸ ਤੋਂ ਪਹਿਲਾਂ ਹੀ ਬੁਰੀ ਖਬਰ ਆ ਗਈ। 50 KG. ਵਰਗ ਵਿੱਚ ਗੋਲਡ ਮੈਡਲ ਮੁਕਾਬਲੇ ਤੋਂ ਠੀਕ ਪਹਿਲਾਂ ਵਜ਼ਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਆਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਹੀ ਪੈਰਿਸ ਓਲੰਪਿਕ ਦੇ ਪ੍ਰੀ-ਕੁਆਰਟਰ ਤੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਮਹਿਲਾਵਾਂ ਦੇ ਫ੍ਰੀ ਸਟਾਈਲ 50 ਕਿਲੋਗ੍ਰਾਮ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ।