The Summer News
×
Monday, 20 May 2024

ਚੇਅਰਮੈਨ ਜੱਸੀ ਸੋਹੀਆ ਨੇ ਸਰਕਾਰੀ ਸਕੂਲ ‘ਚ ਪਹੁੰਚ, ਸਕੂਲ ਦੀਆਂ ਯਾਦਾਂ ਨੂੰ ਕੀਤਾ ਤਰੋਤਾਜ਼ਾ

ਨਾਭਾ, 22 ਦਸੰਬਰ : ਜਿਲਾ ਯੋਜਨਾ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਢੀਂਡਸਾ ਦੇ ਸਰਕਾਰੀ ਸਕੂਲ ਵਿੱਚ ਪਹੁੰਚ ਕੇ ਸਕੂਲ ਦੀਆਂ ਯਾਦਾਂ ਨੂੰ ਤਰੋਤਾਜ਼ਾ ਕੀਤਾ ਗਿਆ। ਜੱਸੀ ਸੋਹੀਆ ਵਾਲਾ ਵੱਲੋਂ ਇਸ ਸਕੂਲ ਵਿੱਚ ਪੜ੍ਹ ਲਿਖ ਕੇ ਅੱਜ ਇਸ ਮੁਕਾਮ ਤੇ ਹਨ। ਸਕੂਲ ਪਹੁੰਚਣ ਤੇ ਚੇਅਰਮੈਨ ਦਾ ਸਟਾਫ਼ ਵੱਲੋਂ ਜੋਸ਼-ਓ-ਖ਼ਰੋਸ਼ ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਜੱਸੀ ਸੋਹੀਆ ਵੱਲੋਂ ਛੋਟੇ ਹੁੰਦੇ ਆਪਣੇ ਛੇਂਵੀ ਕਲਾਸ ਵਿੱਚ ਬੈਂਚ ਤੇ ਬੈਠ ਕੇ ਯਾਦਾਂ ਨੂੰ ਤਰੋਤਾਜ਼ਾ ਕੀਤਾ। ਚੇਅਰਮੈਨ ਸੋਹੀਆ ਵਾਲਾ ਨੇ ਕਿਹਾ ਕਿ ਜੋ ਅੱਜ ਮੈਂ ਹਾਂ ਇਸ ਸਕੂਲ ਦੇ ਅਧਿਆਪਕਾਂ ਦੇ ਸਦਕੇ ਅੱਜ ਇਸ ਮੁਕਾਮ ਤੇ ਹਾਂ ਅਤੇ ਤਾਂ ਹੀ ਅੱਜ ਮੈਂ ਵਿੱਦਿਆ ਦੇ ਮੰਦਰ ਵਿੱਚ ਨਤਮਸਤਕ ਹੋਣ ਲਈ ਆਇਆ ਹਾਂ।


ਇਸ ਮੌਕੇ ਤੇ ਜ਼ਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਅੱਜ ਮੈ ਬਹੁਤ ਖੁਸ਼ ਹਾਂ ਕਿ ਮੈਂ ਇਸ ਸਕੂਲ ਵਿਚ ਹੀ ਵਿਦਿਆ ਹਾਸਲ ਕਰਕੇ ਇਸ ਮੁਕਾਮ ਤੇ ਪਹੁੰਚੇ ਹਾਂ ਅਤੇ ਮੈਂ ਅੱਜ ਵਿੱਦਿਆ ਦੇ ਮੰਦਰ ਵਿੱਚ ਨਤਮਸਤਕ ਹੋਣ ਆਈਆਂ ਹਾਂ। ਉਨ੍ਹਾਂ ਕਿਹਾ ਕਿ ਮੈਂ ਵਿਦਿਆਰਥੀਆਂ ਨੂੰ ਵੀ ਆਪਣੇ ਨਾਲ ਅਪੀਲ ਕਰਦਾ ਹਾਂ ਕਿ ਉਹ ਵੀ ਪੜ੍ਹ-ਲਿਖ ਕੇ ਵੱਡੇ ਮੁਕਾਮ ਤੇ ਪਹੁੰਚਣ।


ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਅਰਚਨਾ ਗੋਇਲ ਨੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਾਫੀ ਸਾਡੇ ਸਕੂਲ ਦਾ ਵਿਦਿਆਰਥੀ ਇਸ ਮੁਕਾਮ ਤੇ ਪਹੁੰਚਿਆ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੱਸੀ ਸੋਹੀਆ ਵਾਲਾ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਅਸੀ ਬਹੁਤ ਖੁਸ਼ ਹਾਂ ਕਿਉਕਿ ਉਸ ਵਕਤ ਜੱਸੀ ਸੁਣਿਆ ਵਾਲਾ ਸਾਡੇ ਨਾਲ ਹੀ ਪੜ੍ਹੇ ਸਨ ਅਤੇ ਅਸੀਂ ਅੱਜ ਬਹੁਤ ਖੁਸ਼ ਹਾਂ।

Story You May Like