ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਏ
ਚੰਡੀਗੜ੍ਹ , 29 ਨਵੰਬਰ: ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦੀ ਨਿਲਾਮੀ ਦਾ ਹਮੇਸ਼ਾ ਹੀ ਲੋਕਾਂ 'ਚ ਕ੍ਰੇਜ਼ ਰਹਿੰਦਾ ਹੈ ਅਤੇ ਇਸ ਕ੍ਰੇਜ਼ ਕਾਰਨ ਲੋਕਾਂ ‘ਚ 0001 ਨੰਬਰ ਲੈਣ ਦੀ ਹੋੜ ਲੱਗੀ ਰਹਿੰਦੀ ਹੈ, ਜਿਸ ਦੇ ਚਲਦਿਆਂ ਇਹ ਨੰਬਰ ਲੱਖਾਂ ਰੁਪਏ ‘ਚ ਵਿਕਦੇ ਹਨ, ਚੰਡੀਗੜ੍ਹ ‘ਚ CX ਸੀਐਕਸ ਸੀਰੀਜ਼ ਦੀ ਹੋਈ, ਜਿਸ ਵਿੱਚ ਚੰਡੀਗੜ੍ਹ RLA ਵੱਲੋਂ CH01 CX ਸੀਰੀਜ਼ ਦੇ 0001 ਤੋਂ 9999 ਤੱਕ ਦੀ ਨਿਲਾਮੀ ਹੋਈ। ਜਿਸ ਵਿੱਚ 0001 ਨੰਬਰ ਸਭ ਤੋਂ ਮਹਿੰਗਾ 20,70,000 ਰੁਪਏ ਵਿੱਚ ਵਿਕਿਆ ਅਤੇ 0007 ਨੰਬਰ 8,90,000 ਰੁਪਏ ਵਿੱਚ ਵਿਕਿਆ। ਵਾਹਨਾਂ ਦੇ ਛੋਟੇ ਨੰਬਰਾਂ ਦੇ ਸ਼ੌਕੀਨਾਂ ਨੇ ਨੰਬਰ 1, 7, 5 ਤੇ 9 ਉਪਰ ਨੋਟਾਂ ਦੀ ਬਾਰਸ਼ ਕਰ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਹਨਾਂ ਦੇ ਨਿਲਾਮ ਕੀਤੇ 382 ਨੰਬਰਾਂ ਤੋਂ 1.93 ਕਰੋੜ ਰੁਪਏ ਕਮਾਏ।
ਨੰਬਰ CH01-CX-0001 ਦੀ ਬੋਲੀ 20.70 ਲੱਖ ਰੁਪਏ ਲੱਗੀ
ਨੰਬਰ CH01-CX-0007 ਦਾ ਮੁੱਲ 8.90 ਲੱਖ ਰੁਪਏ ਪਿਆ
ਨੰਬਰ CH01CX0005 ਦੀ ਬੋਲੀ 8.11 ਲੱਖ ਰੁਪਏ ਲੱਗੀ
ਨੰਬਰ CH01CX9999 ਦੀ ਬੋਲੀ 7.99 ਲੱਖ ਰੁਪਏ ਲੱਗੀ
ਨੰਬਰ CH01CX0004 ਦੀ ਕੀਮਤ 6.01 ਲੱਖ ਰੁਪਏ ਲੱਗੀ
ਨੰਬਰ CH01CX00006 ਦਾ ਮੁੱਲ 4.91 ਲੱਖ ਰੁਪਏ ਪਿਆ