ਮੌਸਮ ਦੇ ਬਦਲਾਅ ਨਾਲ ਕਰੋ ਭੋਜਨ ’ਚ ਤਬਦੀਲੀ
ਲਿਕੁਇਡ ਡਾਇਟ ਦੇ ਨਾਲ ਪੰਜ ਅਨਾਜਾਂ ਵਾਲੀ ਡਾਈਟ ਨੂੰ ਕਰੋ ਸ਼ਾਮਿਲ
ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ, ਅਪ੍ਰੈਲ ਦੇ ਦੂਜੇ ਮਹੀਨੇ ’ਚ ਹੀ ਲੋਕਾਂ ਦਾ ਗਰਮੀ ਨੇ ਜੀਣਾ ਬੇਹਾਲ ਕਰ ਦਿੱਤਾ ਹੈ। ਗਰਮੀ ਤੋਂ ਬਚਾਅ ਲਈ ਲੋਕ ਵੰਨ ਸੁਵੰਨੇ ਤਰੀਕੇ ਅਪਣਾਅ ਰਹੇ ਹਨ। ਗਰਮੀਆਂ ’ਚ ਲੋਕ ਕੂਲਰਾਂ, ਏਸੀਆਂ ਵੱਲ ਭੱਜ ਰਹੇ ਹਨ, ਪਰ ਬਾਹਰ ਦਾ ਹੱਲ ਹਰ ਸਮੇਂ ਨਹੀਂ ਹੋ ਸਕਦਾ। ਗਰਮੀ ਤੋਂ ਬਚਣਾ ਹੋਵੇ ਤਾਂ ਇਕ ਹੱਲ ਅੰਦਰੋਂ ਵੀ ਕਰਨਾ ਪੈਂਦਾ ਹੈ। ਅਸਲ ਵਿਚ ਸਾਡਾ ਸਰੀਰ ਬਾਹਰੀ ਮੌਸਮ ਦੇ ਹਿਸਾਬ ਨਾਲ ਪ੍ਰਤੀਕਿਰਿਆ ਕਰਦਾ ਹੈ। ਸੋ ਜਿਉਂ ਜਿਉਂ ਮੌਸਮ ਤਬਦੀਲ ਹੁੰਦਾ ਹੈ, ਤਿਉਂ ਤਿਉਂ ਸਾਨੂੰ ਆਪਣੇ ਭੋਜਨ ਵਿਚ ਵੀ ਤਬਦੀਲੀ ਕਰਨੀ ਪੈਂਦੀ ਹੈ। ਗਰਮੀਆਂ ਵਿਚ ਲਿਕੁਇਡ ਡਾਇਟ ਤਾਂ ਲੈਣੀ ਹੀ ਹੁੰਦੀ ਹੈ, ਇਸ ਦੇ ਨਾਲ ਇਹ 5 ਅਨਾਜ ਆਪਣੀ ਡਾਇਟ ਵਿਚ ਸ਼ਾਮਿਲ ਕਰ ਲਵੋ। ਇਸ ਨਾਲ ਤੁਹਾਡਾ ਸਰੀਰ ਅੰਦਰ ਤੋਂ ਠੰਡਾ ਹੋ ਜਾਵੇਗਾ।
ਜੌਂ
ਜੌਂ ਇਕ ਅਜਿਹਾ ਅਨਾਜ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸੇ ਕਾਰਨ ਇਹ ਗਰਮੀਆਂ ਵਿਚ ਖਾਣੇ ਚੰਗੇ ਰਹਿੰਦੇ ਹਨ। ਤੁਸੀਂ ਜੌਂ ਦਾ ਆਟਾ ਪਿਸਾ ਕੇ ਕਣਕ ਦੇ ਆਟੇ ਨਾਲ ਮਿਲਾ ਕੇ ਰੋਟੀ ਬਣਾ ਸਕਦੇ ਹੋ। ਗਰਮੀਆਂ ਵਿਚ ਜੌਂ ਸੱਤੂ ਬੇਹੱਦ ਠੰਡੇ ਹੁੰਦੇ ਹਨ। ਸਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਹਨ। ਜੌਂਆਂ ਵਿਚ ਫਾਈਬਰ ਹੁੰਦੀ ਹੈ ਜਿਸ ਸਦਕਾ ਇਹ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।
ਜਵਾਰ
ਜਵਾਰ ਦਾ ਅਨਾਜ ਵੀ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਅੱਜਕਲ੍ਹ ਦੀ ਗਰਮੀ ਵਿਚ ਜਵਾਰ ਦਾ ਅਨਾਜ ਆਪਣੀ ਡਾਇਟ ਵਿਚ ਸ਼ਾਮਿਲ ਕਰੋ। ਇਸ ਵਿਚ ਆਇਰਨ, ਪ੍ਰੋਟੀਨ ਅਤੇ ਫਾਇਬਰ ਮੌਜੂਦ ਹੁੰਦੀ ਹੈ। ਇਹਨਾਂ ਗੁਣਾਂ ਸਦਕਾ ਜਵਾਰ ਸਾਡੇ ਪਾਚਣ ਤੰਤਰ ਨੂੰ ਵੀ ਸਹੀ ਰੱਖਦੀ ਹੈ। ਤੁਸੀਂ ਜਵਾਰ ਦੀ ਰੋਟੀ, ਖਿਚੜੀ ਜਾਂ ਪੁਲਾਓ ਬਣਾ ਕੇ ਖਾ ਸਕਦੇ ਹੋ।
ਬਾਜਰਾ
ਜਵਾਰ ਤੇ ਜੌਂ ਦੇ ਵਾਂਗ ਬਾਜਰਾ ਵੀ ਗਰਮੀਆਂ ਦਾ ਆਹਾਰ ਹੈ। ਬਾਜਰੇ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜਿਸ ਸਦਕਾ ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਤੁਸੀਂ ਬਾਜਰੇ ਦੀ ਰੋਟੀ ਬਣਾ ਕੇ ਖਾ ਸਕਦੇ ਹੋ। ਰੋਟੀ ਤੋਂ ਸਿਵਾ ਇਸ ਦਾ ਡੋਸਾ, ਪੁਲਾਓ ਜਾਂ ਖਿਚੜੀ ਵੀ ਬਣ ਸਕਦੀ ਹੈ।
ਚਾਵਲ
ਚਾਵਲ ਸਾਡੀ ਰੋਜ਼ਾਨਾ ਡਾਇਟ ਦਾ ਇਹ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਚਾਵਲ ਸਰੀਰ ਲਈ ਬੇਹੱਦ ਫਾਇਦੇਮੰਦ ਹਨ। ਗਰਮੀਆਂ ਵਿਚ ਇਹਨਾਂ ਦੀ ਠੰਡੀ ਤਾਸੀਰ ਸਾਡੇ ਸਰੀਰ ਨੂੰ ਠੰਡਾ ਰੱਖਦੀ ਹੈ। ਤੁਸੀਂ ਚਾਵਲ ਨੂੰ ਖੁੱਲ੍ਹੇ ਪਾਣੀ ਵਿਚ ਪਕਾ ਕੇ ਕਿਸੇ ਵੀ ਦਾਲ ਜਾਂ ਸਬਜ਼ੀ ਨਾਲ ਖਾ ਸਕਦੇ ਹੋ।
ਰਾਈ
ਰਾਈ ਵੀ ਗਰਮੀਆਂ ਦਾ ਆਹਾਰ ਹੈ, ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਵਿਚ ਸੈਲਊਲੋਜ ਨਾਮ ਦਾ ਤੱਤ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਦਾ ਹੈ। ਰਾਗੀ ਦੇ ਆਟੇ ਦੀ ਰੋਟੀ ਬਹੁਤ ਸੁਆਦ ਬਣਦੀ ਹੈ। ਤੁਸੀਂ ਇਸ ਤੋਂ ਇਡਲੀ, ਡੋਸਾ ਜਾਂ ਲੱਡੂ ਬਣਾ ਕੇ ਵੀ ਖਾ ਸਕਦੇ ਹੋ।
Previous Post
ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਅੱਜ ਖਤਮ |
Next Post
ਲੁਧਿਆਣਾ ਵਿੱਚ ਨਕਲੀ ਡੀ.ਐਸ.ਪੀ. ਗ੍ਰਿਫ਼ਤਾਰ |