The Summer News
×
Tuesday, 25 March 2025

ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਸੀ.ਐਚ.ਸੀ ਮਾਲਕਾਂ ਨਾਲ ਮਸ਼ੀਨਾ ਦੀ ਸਾਭ ਸੰਭਾਲ ਸਬੰਧੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ 7 ਫਰਵਰੀ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ,ਇਸ ਲੜੀ ਤਹਿਤ ਡਾ.ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸੀ.ਆਰ.ਐਮ ਸਕੀਮ ਸਾਲ 2024-25 ਅਧੀਨ ਜਿਨ੍ਹਾਂ ਸੀ.ਐਚ.ਸੀ ਮਾਲਕਾਂ ਵੱਲੋਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਸੀ, ਉਨ੍ਹਾਂ ਵਿੱਚੋ ਬਲਾਕ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਦੇ ਸੀ.ਐਚ.ਸੀ ਦੇ ਮਾਲਕਾਂ ਨੇ ਮੀਟਿੰਗ ਭਾਗ ਲਿਆ।


ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸੀ.ਐਚ.ਸੀ. ਸਕੀਮ ਦੀਆ ਸ਼ਰਤਾਂ ਅਤੇ ਸਰਕਾਰ ਦੀ ਹਦਾਇਤਾ ਅਨੁਸਾਰ ਲੋੜਵੰਦ ਕਿਸਾਨਾ ਨੂੰ ਮਸ਼ੀਨਾ ਵਾਜਵ ਰੇਟ ਤੇ ਕਿਰਾਏ ਤੇ ਉਪਲੱਬਧ ਕਰਵਾਉਣਾ ਹੈ, ਤਾਂ ਜੋ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵੱਧ ਤੋ ਵੱਧ ਕਿਸਾਨ ਮਸ਼ੀਨਾਂ ਦੀ ਵਰਤੋ ਕਰ ਸਕਣ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸੀ.ਅੇੈਚ.ਸੀ ਦੀ ਸਬਸਿਡੀ ਬੈਂਕ ਐਡਿਡ ਕਰੈਡਿਟ ਲਿੰਕਡ ਹੈ, ਜਿਸ ਦੇ ਤਹਿਤ ਇਹ ਸਬਸਿਡੀ ਪੰਜ ਸਾਲਾ ਤੱਕ ਬੈਂਕ ਪਾਸ ਰਾਖਵੀ ਰੱਖੀ ਜਾਵੇਗੀ ਅਤੇ ਪੰਜ ਸਾਲਾ ਬਾਅਦ ਸੀ.ਐਚ.ਸੀ ਦੀ ਕਾਰਜਕੁਸ਼ਲਤਾ ਦੇਖਣ ਉਪਰੰਤ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਵੇਗੀ।
ਉਹਨਾਂ ਸਮੂਹ ਸੀ.ਐਚ.ਸੀ ਮਾਲਕਾਂ ਨੂੰ ਕਿਹਾ ਕਿ ਉਹ ਆਪਣਾ ਸਾਰਾ ਰਿਕਾਰਡ ਸਹੀ ਢੰਗ ਨਾਲ ਰੱਖਣ ਅਤੇ ਹਰ ਸਾਲ ਕਣਕ ਦੀ ਬਿਜਾਈ ਉਪਰੰਤ ਸਬੰਧਿਤ ਬਲਾਕ ਖੇਤੀਬਾੜੀ ਦਫਤਰ ਪਾਸੋ ਚੈਕ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਸਕੀਮ ਅਧੀਨ ਲਾਭਪਾਤਰੀਆ ਦੀ ਚੋਣ ਅਤੇ ਸਬਸਿਡੀ ਪਾਉਣ ਤੱਕ ਹਰ ਪੱਧਰ ਤੇ ਕੰਮ ਖੇਤੀਬਾੜੀ ਵਿਭਾਗ ਵਲੋਂ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਕਿਸਾਨ ਸਾਥੀਆ ਨੂੰ ਇਸ ਮੁਹਿੰਮ ਵਿੱਚ ਵਿਭਾਗ/ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਰਾਜੇਂਦਰ ਕੁਮਾਰ ਸਹਾਇਕ ਖੇਤੀਬਾੜੀ ਇੰਜ ਨੇ ਸੀ.ਐਚ.ਸੀ ਮਾਲਕਾਂ ਨੰੁੂ ਮਸ਼ੀਨਾ ਦੀ ਸਾਭ ਸੰਭਾਲ ਅਤੇ ਪ੍ਰੋਫਾਰਮੇ ਕਿਸਾਨਾ ਨੂੰ ਦੇਣ ਉਪਰੰਤ ਪ੍ਰੋਫਾਰਮੇ ਅਨੁਸਾਰ ਰਿਕਾਰਡ ਰੱਖਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਫਸਲੀ ਵਿਭਿੰਨਤਾ ਵੀ ਅਪਣਾਉਣ ਅਤੇ ਪੰਜਾਬ ਦੀ ਮਿੱਟੀ ਅਤੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਨਰਮਾ ਅਤੇ ਮੱਕੀ ਹੇਠ ਰੱਕਬਾ ਵਧਾਉਣ ਦੀ ਅਪੀਲ ਵੀ ਕੀਤੀ।

Story You May Like