The Summer News
×
Wednesday, 24 April 2024

ਹਾਲਾਤ ਏ ਵਾਰਡ-83

ਲੁਧਿਆਣਾ, 19 ਅਗਸਤ (ਇਕਬਾਲ ਹੈਪੀ) ਕੇਂਦਰ ਸਰਕਾਰ ਵੱਲੋਂ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਏ ਜਾਣ ਦੇ ਯਤਨਾਂ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਸ਼ਹਿਰ ਦੇ ਕਰੀਬ ਹਰ ਵਾਰਡ ਵਿਚ ਨਗਰ ਨਿਗਮ ਦੀ ਅਣਦੇਖੀ ਦੇ ਕਾਰਨ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਪਈਆਂ ਹਨ ਤੇ ਅਕਸਰ ਹੀ ਰਾਹਗੀਰ ਇਹਨਾਂ ਟੁੱਟੀਆਂ ਸੜਕਾਂ ਕਾਰਨ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।


ਅਜਿਹਾ ਹੀ ਹਾਲ ਹੈ ਲੁਧਿਆਣਾ ਸ਼ਹਿਰ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਅਧੀਨ ਆਉਂਦੇ ਵਾਰਡ 83 ਦੀਆਂ ਸੜਕਾਂ ਦਾ, ਜਿਥੇ ਸੜਕਾਂ ਦੀ ਹਾਲਤ ਐਨੀ ਮਾੜੀ ਹੈ ਕਿ ਦੇਖਣ ਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਸੜਕਾਂ ਵਿਚ ਟੋਏ ਨਹੀਂ ਟੋਇਆ ਵਿਚ ਸੜਕ ਬਣੀ ਹੋਈ ਹੈ। ਦੋਮੋਰੀਆਂ ਪੁੱਲ ਤੋਂ ਵੂਮੈਨ ਸੈੱਲ ਨੂੰ ਜਾਣ ਵਾਲੀ ਮੇਨ ਸੜਕ ਨਗਰ ਨਿਗਮ ਦੀ ਮਾੜੀ ਕਾਰਗੁਜਾਰੀ ਦੇ ਕਾਰਨ ਸੁਰਖੀਆ ਵਿਚ ਬਣੀ ਹੋਈ ਹੈ। ਜਦੋਂ ਇਸ ਸਬੰਧ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਲਾਕਾ ਕੌਂਸਲਰ ਨੂੰ ਇਸ ਸੜਕ ਬਾਰੇ ਜਾਣਕਾਰੀ ਦਿੱਤੀ ਗਈ, ਪਰ ਇਹ ਸੜਕ ਨਹੀ ਬਣੀ। ਜਦਕਿ ਨਾਲ ਲੱਗਦੀਆਂ ਸੜਕਾਂ ਬਣ ਗਈਆ ਹਨ।


ਇਸ ਸਬੰਧ ਵਿਚ ਇਲਾਕਾ ਕੌਂਸਲਰ ਪਤੀ ਰਾਜੂ ਥਾਪਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸੜਕ ਵੀ ਜਲਦ ਹੀ ਬਣ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਹ ਸੜਕ ਜਰਨਲ ਕੋਟੇ ਵਿਚੋਂ ਬਣਨੀ ਹੈ, ਬਰਸਾਤਾਂ ਤੋਂ ਬਾਅਦ ਇਸ ਸੜਕ ਨੂੰ ਜਲਦ ਬਣਾ ਕੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਏ ਜਾਣ ਦੇ ਯਤਨਾਂ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਸ਼ਹਿਰ ਦੇ ਕਰੀਬ ਹਰ ਵਾਰਡ ਵਿਚ ਨਗਰ ਨਿਗਮ ਦੀ ਅਣਦੇਖੀ ਦੇ ਕਾਰਨ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਪਈਆਂ ਹਨ ਤੇ ਅਕਸਰ ਹੀ ਰਾਹਗੀਰ ਇਹਨਾਂ ਟੁੱਟੀਆਂ ਸੜਕਾਂ ਕਾਰਨ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

Story You May Like