ਕੇਸਰੀ, ਭਗਵਾ ਰੰਗ ਦਾ ਕੇਕ ਕੱਟ ਗੋਸ਼ਾ ਨੇ ਸਾਥੀਆਂ ਸਮੇਤ ਤੀਜੀ ਵਾਰ ਮੋਦੀ ਸਰਕਾਰ ਬਣਨ ਤੇ ਖੁਸ਼ੀਆ ਮਨਾਇਆ
ਲੁਧਿਆਣਾ,9 ਜੂਨ(ਦਲਜੀਤ ਵਿੱਕੀ): ਗੁਰਦੀਪ ਸਿੰਘ ਗੋਸ਼ਾ ਭਾਜਪਾ ਨੇਤਾ ਵਲੋ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਤੀਜੀ ਵਾਰ ਮੋਦੀ ਸਰਕਾਰ ਬਣਾ ਕੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਜਨਾਦੇਸ਼ ਦਿੱਤਾ ਗੁਰਦੀਪ ਸਿੰਘ ਗੋਸ਼ਾ ਨੇ ਸਾਥੀਆਂ ਸਮੇਤ ਕੇਸਰੀ ਰੰਗ ਦਾ ਕੇਕ ਜਿਸ ਤੇ ਕਮਲ ਦਾ ਫੁੱਲ ਬਣਿਆ ਹੋਇਆ ਸੀ ਸਾਥੀਆਂ ਨਾਲ ਕਟ ਕੇ ਖੁਸ਼ੀਆਂ ਮਨਾਈਆਂ ਅਤੇ ਕਾਮਨਾ ਕੀਤੀ ਤੀਜੀ ਵਾਰ ਮੋਦੀ ਸਰਕਾਰ ਆਪਣੇ ਅੰਦਾਜ਼ ਵਿੱਚ ਦੇਸ਼ ਦੇ ਭਲੇ ਲਈ ਲੋਕਾਂ ਦੇ ਹਿੱਤਾਂ ਲਈ ਕੰਮ ਕਰੇਗੀ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈਕੇ ਜਾਵੇਗੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਲੋਕਾਂ ਨੂੰ ਬਹੁਤ ਭਰੋਸਾ ਹੈ ਦੇਸ਼ ਵਿੱਚ ਵੋਟਾਂ ਦੀ ਪ੍ਰਸੇਂਟੇਜ ਅੱਗੇ ਨਾਲੋਂ ਵੀ ਵੱਧ ਹਨ ਇਕ ਪਾਸੇ ਸਾਰੇ ਵਿਰੋਧੀਆਂ ਨੂੰ ਚਿੱਤ ਕਰਨਾ ਦੇਸ਼ ਦੀ ਜਨਤਾ ਸਾਬਿਤ ਕਰਦੀ ਹੈ ਦੇਸ਼ ਹੁਣ ਦੁਬਾਰਾ ਬੁਰੇ ਹਾਲਾਤਾਂ ਵਿੱਚ ਨਹੀਂ ਜਾਣਾ ਚਾਹੁੰਦੀ ਦੇਸ਼ ਵਿਕਾਸ ਤੇ ਸ਼ਾਂਤੀ ਚਾਹੁੰਦੀ ਹੈ ਇਸ ਮੌਕੇ ਤੇ ਉਚੇਚੇ ਤੌਰ ਤੇ
ਅਮਨ ਸੈਣੀ ,ਤਰਨਦੀਪ ਸਿੰਘ ਸੰਨੀ, ਪ੍ਰਭਜੀਤ ਸਿੰਘ ਪੰਧੇਰ, ਹਰਵਿੰਦਰ ਸਿੰਘ ਕੰਡਾ, ਯਸ਼ਪਾਲ ਸਿੰਘ, ਸਨਮਜੀਤ ਸਿੰਘ ਕਲਸੀ, ਨਵੀਨ ਕੁਮਾਰ, ਲਾਲ ਸਿੰਘ , ਗੁਰਿੰਦਰਪਾਲ ਸਿੰਘ ਵੀ ਹਾਜ਼ਰ ਸਨ।