The Summer News
×
Thursday, 17 July 2025

ਫਾਇਰ ਅਤੇ ਅਮਰਜੈਂਸੀ ਸਰਵਿਸ ਵਲੋਂ ਸੁਰੱਖਿਆ ਨਿਰੀਖਣ ਉਪਰੰਤ ਫਾਇਰ ਫਾਈਟਰਾਂ ਦੀ ਤੈਨਾਤੀ

ਬਟਾਲਾ, 7 ਸਤੰਬਰ: ਮਾਨਯੋਗ ਓਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੋਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਨਿੱਜਠਣ ਲਈ ਪੰਜਾਬ ਫਾਇਰ ਅਤੇ ਅਮਰਜੈਂਸੀ ਸਰਵਿਸ ਬਟਾਲਾ ਵਲੋਂ ਸ਼ਾਹਿਰ ਦੇ ਵੱਖ ਵੱਖ ਥਾਵਾਂ ‘ਤੇ ਜਾ ਕੇ ਸੁਰੱਖਿਆ ਨਿਰੀਖਣ ਕੀਤਾ ਇਸ ਟੀਮ ਵਿਚ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ, ਜਸਬੀਰ ਸਿੰਘ ਤੇ ਫਾਇਰ ਫਾਈਟਰਾਂ ਨੇ ਹਿੱਸਾ ਲਿਆ।


ਇਸ ਸਬੰਧੀ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਨੇ ਦਸਿਆ ਕਿ ਫਾਇਰ ਟੈਂਡਰ ਦੀ ਤਾਇਨਾਤੀ ਕਰ ਦਿੱਤੀ ਗਈ ਹੈ।ਸੰਗਤਾਂ ਦੀਆਂ ਭਾਰੀ ਇੱਕਠ ਵਾਲੀਆਂ ਥਾਵਾਂ ‘ਤੇ 24 ਘੰਟੇ ਫਾਇਰ ਫਾਈਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਅਗੇ ਉਹਨਾਂ ਦਸਿਆ ਕਿ ਸ਼ਹਿਰ ‘ਚ ਫਾਇਰ ਟੈਂਡਰਾਂ ਦੀ ਤਾਇਨਾਤੀ ਵਿਚ ਗੁਰਦੁਆਰਾ ਡੇਹਰਾ ਸਾਹਿਬ ਤੇ ਸ੍ਰੀ ਕੰਧ ਸਾਹਿਬ ਲਈ ਠਠਿਆਰੀ ਗੇਟ, ਨਹਿਰੂ ਗੇਟ, ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਚੋਂਕ, 9 ਤੇ 10 ਤਰੀਕ ਨੂੰ ਨਗਰ ਕੀਰਤਨ ਦੇ ਨਾਲ, ਹੋਰਨਾਂ ਥਾਵਾਂ ‘ਤੇ ਕੀਤੇ ਗਏ ਹਨ। ਇਸ ਤੋਂ ਇਲਾਵਾ ਫਾਇਰ ਟੈਂਡਰ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੋਸ਼ਿਆਰਪੁਰ, ਜੰਡਿਆਲਾ ਗੁਰੁ, ਪਠਾਨਕੋਟ ਤੇ ਗੁਰਦਾਸਪੁਰ ਤੋ ਵੀ ਮੰਗਵਾਏ ਜੋ ਕਿ ਵੱਖ ਵੱਖ ਤਾਵਾਂ ਤੇ ਤੈਨਾਤ ਕੀਤੇ ਜਾਣਗੇ।


ਅਗੇ ਉਹਨਾਂ ਨੇ ਅਪੀਲ ਕੀਤੀ ਕਿ । ਜੇਕਰ ਕਿਸੇ ਅਣਗਲੀ ਕਾਰਣ ਹਾਦਸਾ ਵਾਪਰ ਜਾਵੇ ਤਾਂ ਫਾਇਰ-ਬ੍ਰਿਗੇਡ ਬਟਾਲਾ ਨੰਬਰ ਮੋਬਾਇਲ ਨੰ. 91157-96801 ਜਾਂ 112 ‘ਤੇ ਸਹੀ ਤੇ ਪੂਰੀ ਜਾਣਕਾਰੀ ਦਿਓ। ਦੁਕਾਨਾਂ, ਝੂਲਿਆਂ ਵਾਲੇ ਤੇ ਹੋਰ ਸਾਰੇ ਬਿਜਲਈ ਸਮਾਨ ਦੀ ਵਰਤੋ ਸਮੇਂ ਦਾ ਪੂਰਾ ਧਿਆਨ ਰੱਖਣ। ਲੰਗਰ ਸੁਸਾਇਟੀਆਂ ਨੂੰ ਅਪੀਲ ਹੈ ਕਿ ਅੱਗ ਤੋ ਬਚਾਅ ਸਬੰਧੀ ਸਾਵਧਾਨੀਆਂ ਵੱਲ ਪੂਰਾ ਧਿਆਨ ਰੱਖਣ। ਕਿਸੇ ਵੀ ਕਿਸਮ ਦੀ ਫਾਇਰ ਗੇਮ ਨਾ ਖੇਡੀ ਜਾਵੇ।


ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਰਸਤਿਆਂ ਨੂੰ ਬਿਲਕੁਲ ਸਾਫ਼ ਰੱਖਿਆ ਜਾਵੇ। ਫਾਇਰ ਬ੍ਰਿਗੇਡ, ਪੁਲਿਸ ਤੇ ਐਂਬੂਲੈਂਸ ਨੂੰ ਪਹਿਲ ਦੇ ਅਧਾਰ 'ਤੇ ਸੜਕ 'ਤੇ ਰਸਤਾ ਦਿਓ। ਪ੍ਰਸ਼ਾਸ਼ਨ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਤੇ ਸਹਿਯੋਗ ਕੀਤੀ ਜਾਵੇ।

Story You May Like