ਮਾਈਕਰੋਸਾਫ਼ਟ ਦੇ ਸਰਵਰ ’ਚ ਆਏ ਨੁਕਸ ਕਰਕੇ ਅਮਰੀਕਾ ਤੋਂ ਆਸਟਰੇਲੀਆ ਤੱਕ ਨੈੱਟ ਬੰਦ
ਦਿੱਲੀ, 19 ਜੁਲਾਈ
ਮਾਈਕਰੋਸਾਫ਼ਟ ਦੇ ਸਰਵਰ ਡਾਊਨ ਹੋਣ ਮਗਰੋਂ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਵਿਸ਼ਵ ਭਰ 'ਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੰਟਰਨੈੱਟ ਬੰਦ ਹੋਣ ਕਰਕੇ ਸਾਰੇ ਪਾਸੇ ਦੇ ਮਾਈਕਰੋਸਾਫਟ ਵਰਤੋਕਾਰਾਂ ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕਰੋਸਾਫ਼ਟ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਨਾਲ ਮਾਈਕਰੋਸਾਫਟ 365 ਐਪਸ ਤੇ ਸੇਵਾਵਾਂ ਤੱਕ ਰਸਾਈ ਅਸਰਅੰਦਾਜ਼ ਹੋਈ ਹੈ ਤੇ ਉਸ ਵੱਲੋਂ ਤਕਨੀਕੀ ਨੁਕਸ ਦੂਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਏਅਰਲਾਈਨਾਂ ਨੇ ਇਕ ਐੜਵਾਈਜ਼ਰੀ ਵਿਚ ਕਿਹਾ ਕਿ ਯਾਤਰੀ ਹਵਾਈ ਅੱੱਡਿਆਂ ’ਤੇ ਖੱਜਲ ਖੁਆਰੀ ਤੋਂ ਬਚਣ ਲਈ ਆਪਣੀਆਂ ਉਡਾਣਾਂ ਸਬੰਧੀ ਜਾਣਕਾਰੀ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ। ਉਧਰ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਾਅਵਾ ਕੀਤਾ ਕਿ ਮਾਈਕਰੋਸਾਫਟ ਦੇ ਸਰਵਰ ਵਿਚ ਪਏ ਨੁਕਸ ਨਾਲ ਨੈਸ਼ਨਲ ਇਨਫਰਮੈਟਿਕਸ ਸੈਂਟਰ ਦੇ ਨੈੱਟਵਰਕ ਨੂੰ ਕੋਈ ਫਰਕ ਨਹੀਂ ਪਿਆ।
Previous Post
ਹਮਲੇ ਤੋਂ ਬਾਅਦ ਟਰੰਪ ਨੇ ਦਿੱਤਾ ਪਹਿਲਾ ਭਾਸ਼ਣ |