The Summer News
×
Tuesday, 20 May 2025

ਸਾਂਝੇ ਸਰਚ ਅਭਿਆਨ ਦੌਰਾਨ ਪੁਲਿਸ ਨੇ 50 ਹਜ਼ਾਰ ਲੀਟਰ ਲਾ. ਹਣ ਕੀਤਾ ਨਸ਼ਟ

ਫਾਜ਼ਿਲਕਾ, 21 ਜੁਲਾਈ: ਫਾਜ਼ਿਲਕਾ ਪੁਲਿਸ ਤੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਰਾਜਸਥਾਨ ਹੱਦ ਦੇ ਨਾਲ ਲਗਦੇ ਆਸਪਾਸ ਦੇ ਏਰੀਆ ਵਿੱਚੋਂ 50 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।


ਜਾਣਕਾਰੀ ਅਨੁਸਾਰ ਰਾਜਸਥਾਨ ਅਤੇ ਪੰਜਾਬ ਦੀ ਹੱਦ ਨਾਲ ਲੱਗਦੀ ਗੰਗ ਕੈਨਾਲ ਅਤੇ ਇਸਦੇ ਆਸ ਪਾਸ ਦੇ ਏਰੀਆ ਵਿੱਚ ਨਜਾਇਜ ਸ਼ਰਾਬ ਦੀ ਸੂਚਨਾ ਮਿਲੀ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਐਕਸਾਈਜ਼ ਇੰਸਪੈਕਟਰ ਖੂਈਆਂ ਸਰਵਰ ਦੀ ਹਾਜਰੀ ਵਿੱਚ ਗੰਗ ਕੈਨਾਲ ਅਤੇ ਇਸ ਦੇ ਆਸ ਪਾਸ ਦੇ ਏਰੀਆ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸ ਦੌਰਾਨ ਗੰਗ ਕੈਨਾਲ ਦੇ ਕੰਡਿਆਂ ਅਤੇ ਸੜਕ ਦੇ ਨਾਲ ਖੱਡੇ ਬਣਾ ਕੇ ਲੋਹੇ ਦੇ ਡਰੰਮਾਂ ਵਿੱਚ ਕੱਚੀ ਲਾਹਨ ਭਰ ਕੇ ਛੁਪਾਏ ਹੋਏ ਸਨ। ਜੋ ਕਰੀਬ 50 ਹਜਾਰ ਲੀਟਰ ਲਾਹਣ ਨੂੰ ਐਕਸਾਈਜ਼ ਇੰਸਪੈਕਟਰ ਦੀ ਹਾਜਰੀ ਵਿੱਚ ਨਸ਼ਟ ਕੀਤਾ ਗਿਆ ਹੈ। ਫਾਜਿਲਕਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦੀ ਨਜਾਇਜ ਤਸਕਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਾਜਸਥਾਨ ਪੁਲਿਸ ਅਤੇ ਫਾਜਿਲਕਾ ਪੁਲਿਸ ਵੱਲੋ ਸਾਂਝੇ ਸਰਚ ਅਪ੍ਰੇਸ਼ਨ ਚਲਾਏ ਜਾਣਗੇ।

Story You May Like