The Summer News
×
Tuesday, 25 March 2025

ਜੂਨ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਗਰਮੀ ਦਿਖਾ ਰਹੀ ਹੈ ਆਪਣਾ ਪ੍ਰਕੋਪ

summer vacation: ਜੂਨ-ਜੁਲਾਈ ‘ਚ ਪੈਣ ਵਾਲੀ ਗਰਮ ਹਵਾਵਾਂ ਵਾਲੀ ਲੂ ਦਾ ਕਹਿਰ ਲੋਕ ਮਈ ਮਹੀਨੇ ਵਿੱਚ ਹੀ ਦੇਖ ਰਹੇ ਹਨ। ਭਾਰੀ ਗਰਮੀ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਲੋਕ ਗਰਮੀ ਦੇ ਪ੍ਰਕੋਪ ਤੋਂ ਬਚਣ ਕਾਰਨ ਛੱਤਰੀਆਂ ਨਾਲ ਦੇਖਣ ਨੂੰ ਮਿਲੇ।


ਮੌਸਮ ਵਿਭਾਗ ਵੱਲੋਂ ਅੱਜ ਗਰਮੀ ਦਾ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ। ਭਿਆਨਕ ਗਰਮੀ ਕਾਰਨ ਬੱਚੇ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ। ਇਸ ਦੌਰਾਨ ਕੋਈ ਸਕੂਲ ਨਹੀਂ ਖੁੱਲ੍ਹੇਗਾ।  ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਗਰਮੀ ਹੋਰ ਵੀ ਵੱਧ ਸਕਦੀ ਹੈ। ਪੰਜਾਬ ‘ਚ ਤਾਪਮਾਨ ਆਪਣੇ ਸਿਖਰ ‘ਤੇ ਹੈ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਵੇਗਾ ਖਾਸ ਕਰਕੇ ਦੁਪਿਹਰ ਦੇ ਸਮੇਂ ਸੜਕਾਂ ਉੱਪਰ ਸੁੰਨ ਸੰਨਾਟਾਂ ਦੇਖਣ ਨੂੰ ਮਿਲਾਗਾ । ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਚ ਗਰਮੀ ਦਾ ਤਾਪਮਾਨ 46 ਡਿਗਰੀ ਤੱਕ ਪਹੁੰਚ ਸਕਦਾ ਹੈ।

Story You May Like