The Summer News
×
Thursday, 17 July 2025

ਸਮੁੰਦਰ 'ਚ ਜਾ ਰਹੇ ਜਹਾਜ਼ 'ਚ ਲੱਗੀ ਅੱਗ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ

30 ਜੂਨ : ਉਮਾਨ ਜਾ ਰਹੇ ਇਕ ਸਮੁੰਦਰੀ ਜਹਾਜ਼ ਦੇ ਇੰਜਣ ਕਮਰੇ ਵਿਚ ਭਿਆਨਕ ਅੱਗ ਲੱਗ ਗਈ ਤੇ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ। ਕਾਲ ਮਿਲਣ 'ਤੇ, ਭਾਰਤੀ ਜਲ ਸੈਨਾ ਤੁਰਤ ਪਹੁੰਚੀ ਤੇ ਜਹਾਜ਼ ਵਿਚ ਲੱਗੀ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ।
ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐਨਐਸ ਤਬਾਰ, ਜੋ ਕਿ ਉਮਾਨ ਦੀ ਖਾੜੀ ਵਿਚ ਮਿਸ਼ਨ 'ਤੇ ਗਿਆ ਸੀ, ਨੂੰ ਐਮਟੀ ਯੀ ਚੇਂਗ 6 ਨਾਮਕ ਜਹਾਜ਼ ਤੋਂ ਇਕ ਸੰਕਟ ਦੀ ਸੂਚਨਾ ਮਿਲੀ|


ਜਿਸ ਤੋਂ ਬਾਅਦ ਜਹਾਜ਼ ਨੇ ਤੁਰਤ ਕਾਰਵਾਈ ਕੀਤੀ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿਤੀ। 13 ਭਾਰਤੀ ਜਲ ਸੈਨਾ ਕਰਮਚਾਰੀ ਅਤੇ 5 ਚਾਲਕ ਦਲ ਦੇ ਮੈਂਬਰ ਇਸ ਸਮੇਂ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਪੁਲਾਉ-ਝੰਡੇ ਵਾਲਾ ਐਮਟੀ ਯੀ ਚੇਂਗ 6 ਗੁਜਰਾਤ ਦੇ ਕਾਂਡਲਾ ਤੋਂ ਉਮਾਨ ਦੇ ਸ਼ਿਨਾਸ ਜਾ ਰਿਹਾ ਸੀ ਉਸ ਨੇ ਐਤਵਾਰ ਨੂੰ ਸੰਕਟ ਦੀ ਰੀਪੋਰਟ ਕੀਤੀ। ਜਹਾਜ਼ ਵਿਚ 14 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ।

Story You May Like