The Summer News
×
Saturday, 08 February 2025

ਰੇਲ ਗੱਡੀ ਦੀ ਚਪੇਟ 'ਚ ਆਉਣ ਕਾਰਨ ਬੱਚੀ ਦੀ ਮੌਤ

ਸਰਹਿੰਦ,28 ਦਸੰਬਰ:- ਸ਼ਹੀਦੀ ਸਭਾ 'ਚ ਸ਼ਾਮਲ ਹੋਣ ਲਈ ਟ੍ਰੇਨ ਰਾਹੀਂ ਆ ਰਹੀਆਂ ਰਜਨੀ ਕੌਰ ਵਾਸੀ ਕਰਨਾਲ(ਹਰਿਆਣਾ)  ਤੇ ਬੱਚੀ ਪ੍ਰੀਤੀ ਕੌਰ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੇਲਗੱਡੀ  ਦੀ ਲਪੇਟ ਵਿੱਚ ਆ ਗਈ| ਜਿਸ ਕਾਰਨ ਬੱਚੀ ਪ੍ਰੀਤੀ ਕੌਰ ਦੀ ਮੌਤ ਹੋ| ਗਈ ਪ੍ਰੀਤੀ ਕੌਰ ਨੂੰ ਰੇਲਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਉਸਦੀ ਤਾਈ ਰਜਨੀ ਕੌਰ ਵੀ ਗੰਭੀਰ ਜ਼ਖਮੀ ਹੋ ਗਈ। ਜੀਆਰਪੀ ਥਾਣਾ ਸਰਹਿੰਦ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

Story You May Like