The Summer News
×
Saturday, 20 April 2024

ਫਿਰ ਤੋਂ ਘਟੇ ਹੋਏ ਸੋਨੇ ਅਤੇ ਚਾਂਦੀ ਦੇ ਰੇਟ : ਜਾਣੋ ਅੱਜ ਦੇ ਭਾਅ

ਲੁਧਿਆਣਾ,12 ਅਗਸਤ (ਸ਼ਾਕਸ਼ੀ ਸ਼ਰਮਾ) : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇੱਕ ਵਾਰ ਫਿਰ ਤੋਂ ਸੋਨੇ ਦੀ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਇਕ ਵਾਰ ਫਿਰ ਘਟੀ ਹੈ। ਉਥੇ ਚਾਂਦੀ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ 90 ਰੁਪਏ ਦੀ ਗਿਰਾਵਟ ਨਾਲ ਹੁਣ 52,915 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ ਜੋ ਪਿਛਲੇ ਕਾਰੋਬਾਰ ਵਿਚ 53,005 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀl ਉੱਥੇ ਹੀ ਚਾਂਦੀ ਵੀ 374 ਰੁਪਏ ਦੀ ਗਿਰਾਵਟ ਦੇ ਨਾਲ 59,166 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ ਜੋ ਪਿਛਲੇ ਕਾਰੋਬਾਰ ‘ਚ 59,540 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ।


Story You May Like