ਧੋਨੀ ਦੇ ਫੈਨਸ ਲਈ ਖੁਸ਼ਖਬਰੀ
ਫਿਲਹਾਲ ਆਈ.ਪੀ.ਐਲ. ਤੋਂ ਸੰਨਿਆਸ ਨਹੀਂ- ਧੋਨੀ
ਚੰਡੀਗੜ੍ਹ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ - ਐਮ.ਐਸ. ਧੋਨੀ ਨੇ ਕਿਹਾ ਹੈ ਕਿ ਉਹ ਆਪਣੇ ਸੰਨਿਆਸ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਸਮਾਂ ਲੈਣਗੇ । 43 ਸਾਲਾ ਧੋਨੀ ਨੇ ਅਹਿਮਦਾਬਾਦ ਵਿਚ ਆਈ.ਪੀ.ਐਲ. 2025 ਵਿਚ ਟੀਮ ਦੇ ਆਖਰੀ ਮੈਚ ਵਿਚ ਸੀ.ਐਸ.ਕੇ. ਨੂੰ ਜਿੱਤ ਦਿਵਾਈ ਸੀ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਧੋਨੀ ਨੇ ਕਿਹਾ ਕਿ ਉਹ ਆਉਣ ਵਾਲੇ ਕੁਝ ਮਹੀਨਿਆਂ ਵਿਚ ਫੈਸਲਾ ਲੈਣਗੇ ਕਿ ਉਹ ਅਗਲਾ ਸੀਜ਼ਨ ਖੇਡਣਗੇ ਜਾਂ ਨਹੀਂ। ਉਸਨੇ ਕਿਹਾ ਕਿ 'ਮੇਰੇ ਕੋਲ ਫੈਸਲਾ ਲੈਣ ਲਈ 4-5 ਮਹੀਨੇ ਹਨ।' ਕੀ ਕਰਨਾ ਹੈ, ਇਸ ਬਾਰੇ ਕੋਈ ਜਲਦੀ ਨਹੀਂ ਹੈ।