The Summer News
×
Tuesday, 29 April 2025

ਜੀ.ਆਰ.ਪੀ. ਪਟਿਆਲਾ ਨੇ ਰੇਲਵੇ ਸਟੇਸ਼ਨ ’ਤੇ ਚਲਾਈ ਤਲਾਸ਼ੀ ਮੁਹਿੰਮ

ਪਟਿਆਲਾ, 24 ਮਾਰਚ: ਡਾਇਰੈਕਟਰ ਜਨਰਲ ਪੁਲਿਸ ਰੇਲਵੇਜ ਪੰਜਾਬ ਅਤੇ ਸਹਾਇਕ ਇੰਸਪੈਕਟਰ ਜਨਰਲ ਗੌਰਮਿੰਟ ਰੇਲਵੇ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਜੀਆਰਪੀ ਪਟਿਆਲਾ ਦੀ ਪੁਲਿਸ ਵੱਲੋਂ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਜੀ ਆਰ ਪੀ ਪਟਿਆਲਾ ਅਗਵਾਈ ਵਿੱਚ ਰੇਲਵੇ ਯਾਰਡ ਰੇਲਵੇ ਸਟੇਸ਼ਨ ਪਟਿਆਲਾ ਦੀ ਚੈਕਿੰਗ ਕੀਤੀ ਗਈ।


ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦਾ ਸਮਾਨ ਚੈੱਕ ਕੀਤਾ ਗਿਆ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਅਗਰ ਕਿਸੇ ਵੀ ਪ੍ਰਕਾਰ ਦਾ ਕੋਈ ਲਾਵਾਰਸ ਸਮਾਨ ਪਿਆ ਮਿਲਦਾ ਹੈ ਤਾਂ ਉਸ ਸਬੰਧੀ ਜੀਆਰਪੀ/ਆਰਪੀਐਫ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਪਟਿਆਲਾ ਪਰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ।

Story You May Like