ਕੋਰੋਨਾ ਨੇ ਫਿਰ ਮਚਾਈ ਤਬਾਹੀ, ਇੱਕੋ ਹਫ਼ਤੇ 28% ਕੇਸ ਵਧੇ, ਨਵੇਂ ਵੇਰੀਐਂਟ ਦੀ ਦਹਿਸ਼ਤ?
ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਗੁਲਾਬ ਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ
ਚੰਡੀਗੜ੍ਹ/ਨਵੀਂ ਦਿੱਲੀ, 28 ਜੁਲਾਈ
ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਹੁਣ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ। ਕਟਾਰੀਆ ਰਾਜਸਥਾਨ ਭਾਜਪਾ ਦੇ ਸੀਨੀਅਰ ਆਗੂ ਹਨ ਤੇ ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ। ਪੁਰੋਹਿਤ ਨੇ 3 ਫਰਵਰੀ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ। ਸ਼ਨਿੱਚਰਵਾਰ ਦੇਰ ਰਾਤ ਨੂੰ ਕੀਤੀਆਂ ਕੁਝ ਨਵੀਆਂ ਨਿਯੁਕਤੀਆਂ ਤੇ ਫੇਰਬਦਲ ਵਿਚ ਰਾਸ਼ਟਰਪਤੀ ਮੁਰਮੂ ਨੇ ਛੇ ਨਵੇਂ ਰਾਜਪਾਲਾਂ ਨੂੰ ਨਿਯੁਕਤ ਤੇ ਤਿੰਨ ਨੂੰ ਤਬਦੀਲ ਕੀਤਾ ਹੈ। ਫਿਲਹਾਲ ਅਸਮ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਜੋ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵਜੋਂ ਵੀ ਕਾਰਜਭਾਰ ਸੰਭਾਲਣਗੇ। ਰਾਜਸਥਾਨ BJP ਦੇ ਕੱਦਾਵਰ ਆਗੂ ਨੇ ਕਟਾਰੀਆ। ਰਾਜਸਥਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਤੇ ਗ੍ਰਹਿ ਮੰਤਰੀ ਵੀ ਰਹੇ ਨੇ ਰਾਜਸਥਾਨ ਸਰਕਰ 'ਚ। ਪਿਛਲੇ ਸਾਲ ਰਾਜਸਥਾਨ ਚੋਣ ਤੋਂ ਪਹਿਲਾਂ ਕਟਾਰੀਆਂ ਨੂੰ ਅਸਮ ਦਾ ਰਾਜਪਾਲ ਲਾਇਆ ਗਿਆ ਸੀ ਤੇ ਹੁਣ ਉਹ ਪੰਜਾਬ ਦੇ ਨਵੇਂ ਗਵਰਨਰ ਹੋਣਗੇ।