The Summer News
×
Tuesday, 23 April 2024

ਗੁਰੂ ਰਾਮਦਾਸਪੁਰ ਹੀਰਾਂ ਦਾ ਹਸਪਤਾਲਾਂ ਦੇ ਬਾਹਰ ਗ਼ਰੀਬਾਂ ਨੂੰ ਛਕਾਇਆ ਜਾਂਦਾ ਹੈ ਮੁਫ਼ਤ ਲੰਗਰ

ਲੁਧਿਆਣਾ : ਭਰਤ ਸ਼ਰਮਾ , ਸੰਗਤ ਅਤੇ ਪੰਗਤ ਦੀ ਪ੍ਰਥਾ ਸਿੱਖ ਗੁਰੂਆਂ ਵੱਲੋਂ ਕਈ ਸੌ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਨੂੰ ਅੱਜ ਵੀ ਸਿੱਖ ਕੌਮ ਵੱਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਨਿਰੰਤਰ ਜਾਰੀ ਰੱਖਿਆ ਗਿਆ ਹੈ|ਨਾ ਸਿਰਫ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਸਗੋਂ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਸਿੱਖ ਕੌਮ ਵੱਲੋਂ ਲੰਗਰ ਲਗਾ ਕੇ ਲੋੜਵੰਦਾਂ ਲਈ ਹਮੇਸ਼ਾ ਮਦਦ ਦੇ ਹੱਥ ਅੱਗੇ ਵਧਾਏ ਜਾਂਦੇ ਹਨ | ਕੁਝ ਅਜਿਹੀ ਹੀ ਕਥਾ ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪੁਰ ਹੀਰਾਂ ਵੱਲੋਂ ਅੱਜ ਵੀ ਜਾਰੀ ਹੈ ਤਿੰਨ ਸਾਲ ਪਹਿਲਾਂ ਕਰੁਨਾ ਸਮੇਂ ਦੇ ਵਿਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਅੱਜ ਪੰਜਾਬ ਦੇ ਹਰ ਹਿੱਸੇ ਵਿੱਚ ਜਾ ਰਿਹਾ ਹੈ|


ਗੁਰੂ ਰਾਮਦਾਸ ਪੁਰਹੀਰਾਂ ਸੰਸਥਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ 40 ਗੱਡੀਆਂ ਰਵਾਨਾ ਕੀਤੀਆਂ ਜਾਂਦੀਆਂ ਹਨ ਜੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਜਾਂਦੀਆਂ |ਇਹ ਗੱਡੀਆਂ ਜ਼ਿਆਦਾਤਰ ਹਸਪਤਾਲਾਂ ਦੇ ਬਾਹਰ ਲੋੜਵੰਦਾਂ ਨੂੰ ਲੰਗਰ ਛਕਾਉਂਦੀਆਂ ਨੇ..ਪੰਜਾਬ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਨਾਲ ਵੱਡੇ ਨਿੱਜੀ ਹਸਪਤਾਲਾਂ ਦੇ ਬਾਹਰ ਵੀ ਲੰਗਰ ਦੀ ਸੇਵਾ ਚਲਦੀ ਹੈ|ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਕਿਸੇ ਜਾਤ ਪਾਤ ਵਿਅਕਤੀ ਵਿਸ਼ੇਸ਼ ਲਈ ਨਹੀਂ ਸਗੋਂ ਸਭ ਦਾ ਸਾਂਝਾ ਲੰਗਰ ਸਾਰਿਆਂ ਲਈ ਹੈ..ਲੁਧਿਆਣਾ ਦੇ ਸਰਕਾਰੀ ਹਸਪਤਾਲ ਅਤੇ ਡੀਐਮਸੀ ਹਸਪਤਾਲ ਦੇ ਬਾਹਰ ਲੰਗਰ ਦੀ ਹੀ ਗੱਡੀਆਂ ਸਵੇਰੇ 11 ਵਜੇ ਆ ਜਾਂਦੀਆਂ ਨੇ ਅਤੇ ਦੁਪਹਿਰ ਤਿੰਨ ਅਤੇ ਕਈ ਵਾਰ ਚਾਰ ਵਜੇ ਤੱਕ ਵੀ ਲੰਗਰ ਛਕਾਉਂਦੀਆਂ ਨੇ..ਸਿਰਫ ਲੁਧਿਆਣਾ ਹੀ ਨਹੀਂ ਸਗੋਂ ਚੰਡੀਗੜ੍ਹ ਪੀਜੀਆਈ ਪਟਿਆਲਾ ਰਾਜਿੰਦਰਾ ਜਿੰਨੇ ਵੀ ਪੰਜਾਬ ਦੇ ਵੱਡੇ ਹਸਪਤਾਲ ਨੇ ਉਨ੍ਹਾਂ ਸਾਰਿਆਂ ਦੇ ਬਾਹਰ ਮਰੀਜ਼ਾਂ ਮਰੀਜ਼ਾਂ ਦੇ ਪਰਿਵਾਰਾਂ ਗ਼ਰੀਬਾਂ ਲੋੜਵੰਦਾਂ ਨੂੰ ਇਹ ਲੰਗਰ ਛਕਾਇਆ ਜਾਂਦਾ ਹੈ|


ਪਿਛਲੇ ਤਿੰਨ ਸਾਲ ਤੋਂ ਲੰਗਰ ਤਿਆਰ ਕਰਨ ਦੀ ਕਵਾਇਦ ਚੱਲ ਰਹੀ ਹੈ ਸਵੇਰੇ ਤੜਕਸਾਰ ਚਾਰ ਵਜੇ ਤੋਂ ਨਿਤਨੇਮ ਦੇ ਨਾਲ ਲੰਗਰ ਤਿਆਰ ਕਰਨ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ ਹਜ਼ਾਰਾਂ ਲੋਕਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਵੱਖ ਵੱਖ ਗੱਡੀਆਂ ਦੇ ਵਿੱਚ ਰੱਖ ਕੇ ਅੱਗੇ ਵਰਤਾਇਆ ਜਾਂਦਾ ਹੈ..ਰੋਜ਼ਾਨਾ ਲੰਗਰ ਵਿੱਚ ਸਬਜ਼ੀਆਂ ਬਦਲਦੀਆਂ ਰਹਿੰਦੀਆਂ ਨੇ ਸਬਜ਼ੀਆਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ ਤਾਂ ਜੋ ਹਰ ਕੋਈ ਉਸ ਨੂੰ ਖਾ ਸਕੇ..ਪ੍ਰਸ਼ਾਦੇ ਇੰਨੀ ਵੱਡੀ ਤਦਾਦ ਵਿੱਚ ਬਣਦੇ ਹਨ ਇਸ ਕਰਕੇ ਮਸ਼ੀਨੀ ਪ੍ਰਸ਼ਾਦੇ ਤਿਆਰ ਹੁੰਦੇ ਹਨ |


ਦਰਅਸਲ ਸੰਸਥਾ ਵੱਲੋਂ ਲੰਗਰ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਦੇ ਸਮੇਂ ਸ਼ੁਰੂ ਕੀਤੀ ਗਈ ਸੀ ਇਹ ਉਹ ਸਮਾਂ ਸੀ ਜਦੋਂ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਕੋਰੋਨਾ ਹੋ ਜਾਂਦਾ ਸੀ ਤਾਂ ਉਸ ਦੇ ਨੇੜੇ ਕੋਈ ਲੱਗਦਾ ਨਹੀਂ ਸੀ ਉਸ ਨੂੰ ਰੋਟੀ ਖਵਾਉਣੀ ਤਾਂ ਦੂਰ ਦੀ ਗੱਲ ਹੋ ਗਈ ਸੀ ਅਜਿਹੇ ਚ ਗੁਰੂ ਕਾ ਲੰਗਰ ਬਿਮਾਰੀ ਆਉਣ ਦੇ ਬਾਵਜੂਦ ਵੀ ਜਾਰੀ ਰਿਹਾ ਇਸ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਹਸਪਤਾਲਾਂ ਦੇ ਬਾਹਰ ਲੰਗਰ ਦੀ ਵਿਵਸਥਾ ਸ਼ੁਰੂ ਕੀਤੀ ਗਈ ਤਾਂ ਜੋ ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਸਾਨੀ ਨਾਲ ਪੇਟ ਭਰ ਖਾਣਾ ਮਿਲ ਸਕੇ ਇਸ ਲੰਗਰ ਦੇ ਲਈ ਕੋਈ ਪੈਸੇ ਨਹੀਂ ਲਗਦੇ ਗੁਰੂ ਕਾ ਲੰਗਰ ਸਾਰਿਆਂ ਲਈ ਬਰਾਬਰ ਹੈ ਚਾਹੇ ਉਹ ਅਮੀਰ ਹੋਵੇ ਚਾਹੇ ਗ਼ਰੀਬ..ਇਸ ਪ੍ਰਥਾ ਨੂੰ ਕੋਰੋਨਾ ਤੋਂ ਬਾਅਦ ਵੀ ਜਾਰੀ ਰੱਖਿਆ ਗਿਆ ਪੰਜਾਬ ਦੇ ਸਾਰੇ ਹਸਪਤਾਲ ਭਾਵੇਂ ਉਹ ਚੰਡੀਗੜ੍ਹ ਦਾ ਪੀਜੀਆਈ ਹੋਵੇ ਜਾਂ ਫਿਰ ਬਠਿੰਡੇ ਦਾ ਏਮਸ ਭਾਵੇਂ ਪਟਿਆਲੇ ਦਾ ਰਜਿੰਦਰਾ ਹਸਪਤਾਲ ਹੋਵੇ ਜਾਂ ਫਿਰ ਲੁਧਿਆਣੇ ਦਾ ਡੀ ਐਮ ਸੀ ਹਰ ਵੱਡੇ ਹਸਪਤਾਲ ਦੇ ਬਾਹਰ ਲੰਗਰ ਦੀ ਸੇਵਾ ਨਿਰੰਤਰ ਚਲਦੀ ਹੈ|


ਲੰਗਰ ਦੀ ਪ੍ਰਥਾ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸੀ ਜਦੋਂ ਚਾਰ ਉਦਾਸੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਆ ਕੇ ਰਹਿਣ ਲੱਗੇ ਤਾਂ ਸ਼ਰਧਾਲੂਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਲਈ ਲੰਗਰ ਦੀ ਸ਼ੁਰੂਆਤ ਹੋਈ ਸੀ ਜਿਸ ਨੂੰ ਅਗਲੇਰੇ ਗੁਰੂ ਸਹਿਬਾਨਾਂ ਵੱਲੋਂ ਵੀ ਜਾਰੀ ਰੱਖਿਆ ਗਿਆ| ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਰਹੇ ਅਤੇ ਜਦੋਂ ਖੇਤੀ ਕਰਦੇ ਸਨ ਤਾਂ ਉਸ ਦੀ ਉਪਜ ਨੂੰ ਲੰਗਰ ਵਿੱਚ ਪਾ ਦਿੰਦੇ ਸਨ ਜਿਸ ਨੂੰ ਵੇਖਦਿਆਂ ਸ਼ਰਧਾਲੂਆਂ ਨੇ ਵੀ ਆਪਣੀ ਕਮਾਈ ਦਾ ਕੁਝ ਹਿੱਸਾ ਲੰਗਰ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਜਾਰੀ ਰੱਖਦਿਆਂ ਜਾਤ ਪਾਤ ਅਤੇ ਊਚ ਨੀਚ ਤੋਂ ਉੱਪਰ ਉੱਠਦਿਆਂ ਪੰਗਤ ਵਿੱਚ ਬਹਿ ਕੇ ਲੰਗਰ ਛਕਾਉਣ ਦੀ ਪ੍ਰਥਾ ਦੇ ਰਾਹੀਂ ਤਤਕਾਲੀ ਬਾਦਸ਼ਾਹ ਅਕਬਰ ਨੂੰ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਾਇਆ ਸੀ, ਬਾਦਸ਼ਾਹ ਅਕਬਰ ਵੱਲੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਹੀ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਉਸ ਵੇਲੇ ਅਕਬਰ ਨੇ ਕਈ ਪਿੰਡਾਂ ਦਾ ਪਟਾ ਲੰਗਰ ਦੇ ਨਾਮ ਚੜਾਉਣ ਲਈ ਹੁਕਮ ਦਿੱਤੇ ਪਰ ਗੁਰੂ ਜੀ ਨੇ ਕਹਿ ਕੇ ਨਾਂਹ ਕਰ ਦਿੱਤਾ ਕਿ ਲੱਗਾ ਤਾਂ ਲੋਕਾਂ ਦੀ ਹੱਕ ਹਕੂਕ ਦੀ ਕਮਾਈ ਵਿੱਚੋਂ ਹੀ ਹੋਣਾ ਚਾਹੀਦਾ ਹੈ ਉਸ ਸਮੇਂ ਤੋਂ ਲੈ ਕੇ ਅੱਜ ਤਕ ਗੁਰੂ ਘਰਾਂ ਦੇ ਵਿੱਚ ਲੰਗਰ ਦੀ ਪ੍ਰਥਾ ਨਿਰੰਤਰ ਜਾਰੀ ਹੈ ਜਿਸ ਨੂੰ ਸਿੱਖ ਕੌਮ ਨੇ ਕਦੇ ਵੀ ਰੁਕਣ ਨਹੀਂ ਦਿੱਤਾ ਭਾਵੇਂ ਹਾਲਾਤ ਜਿਹੋ ਜਿਹੇ ਵੀ ਬਣੇ|

ਸੰਗਤ ਅਤੇ ਪੰਗਤ ਦੀ ਪ੍ਰਥਾ ਸਿੱਖ ਗੁਰੂਆਂ ਵੱਲੋਂ ਕਈ ਸੌ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਨੂੰ ਅੱਜ ਵੀ ਸਿੱਖ ਕੌਮ ਵੱਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਨਿਰੰਤਰ ਜਾਰੀ ਰੱਖਿਆ ਗਿਆ ਹੈ|ਨਾ ਸਿਰਫ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਸਗੋਂ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਸਿੱਖ ਕੌਮ ਵੱਲੋਂ ਲੰਗਰ ਲਗਾ ਕੇ ਲੋੜਵੰਦਾਂ ਲਈ ਹਮੇਸ਼ਾ ਮਦਦ ਦੇ ਹੱਥ ਅੱਗੇ ਵਧਾਏ ਜਾਂਦੇ ਹਨ | ਕੁਝ ਅਜਿਹੀ ਹੀ ਕਥਾ ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪੁਰ ਹੀਰਾਂ ਵੱਲੋਂ ਅੱਜ ਵੀ ਜਾਰੀ ਹੈ ਤਿੰਨ ਸਾਲ ਪਹਿਲਾਂ ਕਰੁਨਾ ਸਮੇਂ ਦੇ ਵਿਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਅੱਜ ਪੰਜਾਬ ਦੇ ਹਰ ਹਿੱਸੇ ਵਿੱਚ ਜਾ ਰਿਹਾ ਹੈ|

Story You May Like