The Summer News
×
Saturday, 08 February 2025

ਹਰਭਜਨ ਸਿੰਘ ਈ.ਟੀ.ਓ. ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਸ਼ੁਰੂਆਤ

 


ਅੰਮ੍ਰਿਤਸਰ , 22 ਸਤੰਬਰ,: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੰਮ੍ਰਿਤਸਰ ਮਹਿਤਾ ਰੋਡ ਦੇ ਪਿੰਡ ਨਵਾਂ ਤਨੇਲ ਤੋਂ ਗੁਰਦੁਆਰਾ ਬਾਬਾ ਕੱਲੂਆਣਾ ਸਾਹਿਬ ਦੇ ਰਸਤੇ ਜਿਸ ਉਤੇ 34 . 19 ਲੱਖ ਰੁਪਏ ਦੀ ਲਾਗਤ ਅਤੇ ਪਿੰਡ ਰਸੂਲਪੁਰ ਦੇ ਰਸਤੇ 'ਤੇ 28.50 ਲੱਖ ਰੁਪਏ ਦੀ ਲਾਗਤ ਨਾਲ ਨਿਊ ਲਿੰਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਪਿੰਡ ਜਲਾਲ ਉਸਮਾ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖੇਡ ਨਰਸਰੀ ਬੁਨਾਉਣ ਦਾ ਐਲਾਨ ਕੀਤਾ।


ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿੰਡ ਨਵਾਂ ਤਨੇਲ ਦੇ ਰਸਤੇ ਦੀ ਲੰਬਾਈ 1.20 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾ ਦੱਸਿਆ ਕਿ ਇਸ ਕਾਰਜ ਨੂੰ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਰਸਤੇ ਤੇ ਨਵੀਂ ਸੜਕ ਦੀ ਉਸਾਰੀ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ।


ਪਿੰਡ ਰਸੂਲਪੁਰ ਵਿਖੇ ਬਣ ਰਹੇ ਰਸਤੇ ਜਿਸ 'ਤੇ 28.50 ਲੱਖ ਰੁਪਏ ਦੀ ਲਾਗਤ ਆਉਣੀ ਹੈ ਬਾਬਤ ਬੋਲਦੇ ਸ ਹਰਭਜਨ ਸਿੰਘ ਈ ਟੀ.ਓ. ਨੇ ਦੱਸਿਆ ਕਿ ਇਸ ਰਸਤੇ ਦੀ ਲੰਬਾਈ 1.00 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਵੀ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।


ਪਿੰਡ ਜਲਾਲਉਸਮਾ ਵਿਖੇ ਖੇਡ ਨਰਸਰੀ ਦੀ ਉਸਾਰੀ ਸਬੰਧੀ ਬੋਲਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਖੇਡ ਨਰਸਰੀ ਦੀ ਉਸਾਰੀ ਦੀ ਅਨੁਮਾਨਤ ਰਕਮ 69.71 ਲੱਖ ਰੁਪਏ ਆਵੇਗੀ। ਇਸ ਖੇਡ ਨਰਸਰੀ ਵਿੱਚ ਚਾਰ ਗਰਾਉਂਡਾ , ਜਿਸ ਵਿੱਚ ਬਾਸਕਿਟ ਬਾਲ, ਫੁਟਬਾਲ, ਵਾਲੀ ਬਾਲ, ਖੋ ਖੋ ਅਤੇ ਇੱਕ 200 ਮੀਟਰ ਦਾ ਰਨਿੰਗ ਟਰੈਕ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਚਾਰ ਦੁਆਰੀ ਅਤੇ ਬਾਥਰੂਮ ਵੀ ਉਡਾਰੀਆਂ ਦੀ ਸਹੂਲਤ ਲਈ ਉਸਾਰੇ ਜਾਣਗੇ ਉਹਨਾਂ ਕਿਹਾ ਕਿ ਇਹ ਖੇਡ ਨਰਸਰੀ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਇੱਥੋਂ ਤਿੰਨਾਂ ਖੇਡਾਂ ਦੇ ਵੱਡੇ ਖਿਡਾਰੀ ਭਵਿੱਖ ਵਿੱਚ ਪੈਦਾ ਹੋਣਗੇ।

Story You May Like