The Summer News
×
Thursday, 17 July 2025

ਮੋਹਾਲੀ ਗਊਸ਼ਾਲਾ ਵਿਖੇ ਪੂਰਨਮਾਸ਼ੀ ਮੌਕੇ ਹਵਨ ਯੱਗ ਦੇ ਸਮਾਗਮ ਦਾ ਆਯੋਜਨ ਕੀਤਾ

ਮੋਹਾਲੀ- ਗਊ ਗ੍ਰਾਸ ਸੇਵਾ ਸਮਿਤੀ ਚਲਾਏ ਜਾ ਰਹੇ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ਼ 1, ਮੋਹਾਲੀ ਵਿਖੇ ਅੱਜ ਜੇਠ ਮਾਹ ਦੀ ਪੂਰਨਮਾਸ਼ੀ ਦੇ ਵਿਸ਼ੇਸ਼ ਮੌਕ ਉੱਤੇ ਹਵਨ ਯੱਗ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਉੱਤੇ ਪੰਡਿਤ ਜੀ ਮਹਾਰਾਜ ਵਲੋਂ ਪੂਰਣ ਵਿਧੀ ਵਿਧਾਨ ਅਤੇ ਮੰਤਰ ਉਚਾਰਣ ਦੇ ਨਾਲ ਹਵਨ ਯੱਗ ਕਰਵਾਇਆ ਗਿਆ ਅਤੇ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀ ਆਈ ਹੋਈ ਸਾਰੀ ਸੰਗਤ ਨੂੰ ਵਧਾਈ ਦਿੱਤੀ। ਪੰਡਿਤ ਜੀ ਭਗਤ ਕਬੀਰ ਜੀ ਦੇ ਜੀਵਨ ਨਾਲ ਜੁੜੀ ਗਊ ਸੇਵਾ ਸੰਬੰਧੀ ਕਥਾ ਦੱਸ ਦਿਆ ਕਿਹਾ ਕਿ ਭਗਤ ਕਬੀਰ ਜੀ ਨੇ ਵੀ ਗਊ ਹੱਤਿਆ ਦਾ ਵਿਰੋਧ ਕੀਤਾ ਅਤੇ ਆਪਣੇ ਹੀ ਵਿਆਹ ਤੋਂ ਇੰਨਕਾਰ ਕਰ ਦਿੱਤਾ। ਜਦੋਂ ਭਗਤ ਕਬੀਰ ਜੀ ਦੇ ਪਰਿਵਾਰ ਵੱਲੋਂ ਗਊ ਮਾਤਾ ਨੂੰ ਮੁੱਕਤ ਕੀਤਾ ਗਿਆ ਤਾਂ ਉਨ੍ਹਾਂ ਨੇ ਵਿਆਹ ਲਈ ਸਹਮਤੀ ਦਿੱਤੀ ਅਤੇ ਸਮਾਜ ਨੂੰ ਗਊ ਸੇਵਾ ਲਈ ਪ੍ਰੇਰਿਤ ਕੀਤਾ। ਇਸ ਸ਼ੁੱਭ ਮੌਕੇ ਉੱਤੇ ਸੋਂਧੀ ਪਰਿਵਾਰ ਵੱਲੋਂ ਗਊ ਗ੍ਰਾਸ ਸੇਵਾ ਸਮਿਤੀ ਨੂੰ 50 ਹਾਜਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਊ ਗ੍ਰਾਸ ਰੱਥ (ਰੇਹੜੀ) ਭੇੱਟ ਕੀਤੀ ਗਈ। ਸਮਿਤੀ ਦੇ ਜਰਨਲ ਸਕੱਤਰ ਹਰਕੇਸ਼ ਸਿੰਘ ਨੇ ਦਸਿਆ ਕਿ ਸਮਿਤੀ ਵੱਲੋਂ ਅੱਜ ਤੋਂ ਹਰ ਪੂਰਨਮਾਸ਼ੀ ਦੇ ਦਿਨ ਇਸੇ ਤਰ੍ਹਾਂ ਨਾਲ ਹਵਨ ਯੱਗ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਇਆ ਕਰੇਗਾ। ਉਹਨਾਂ ਨੇ ਸਾਰੀ ਸੰਗਤ ਨੂੰ ਵੱਧ ਚੜ੍ਹ ਕੇ ਹਵਨ ਯੱਗ ਦੇ ਸ਼ੁੱਭ ਕਾਰਜ ਵਿੱਚ ਸ਼ਮੂਲੀਅਤ ਹੋਣ ਦੀ ਬੇਨਤੀ ਕੀਤੀ। 

Story You May Like