The Summer News
×
Sunday, 15 December 2024

ਬੇਬੇ ਦੇ ਹੱਥੋਂ ਪਾਣੀ ਪੀਤਾ, ਫਿਰ ਚਾਹ ਪੀਤੀ, ਫਿਰ ਬੜੇ ਅਰਾਮ ਨਾਲ਼ ਕੰਨਾਂ 'ਚੋਂ ਵਾਲੀਆਂ ਲਾਹ ਕੇ ਲੁ+ ਟੇਰਾ ਹੋਇਆ ਫ਼ਰਾਰ,ਦੇਖੋ CCTV

ਸਮਰਾਲਾ -8 ਨਵੰਬਰ -ਸਮਰਾਲਾ ਦੇ ਸੰਘਣੀ ਆਬਾਦੀ ਵਾਲੇ ਗੁਰੂ ਨਾਨਕ ਰੋਡ 'ਤੇ ਰਾਤੀ 7.30 ਵਜੇ ਇੱਕ ਅਣਪਛਾਤੇ ਲੁਟੇਰੇ ਵੱਲੋਂ ਇਕ 70 ਸਾਲਾ ਬਜ਼ੁਰਗ ਔਰਤ ਦੇ ਘਰ 'ਚ ਦਾਖਲ ਹੋ ਕੇ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ ਫਰਾਰ ਹੋ ਰਹੇ ਲੁਟੇਰੇ ਨੂੰ ਕਾਬੂ ਕਰਨ ਲਈ ਬਜ਼ੁਰਗ ਔਰਤ ਦਾ ਭਤੀਜਾ ਜਦੋਂ ਉਸ ਲੁਟੇਰੇ ਮਗਰ ਭੱਜਿਆ ਤਾਂ ਉਸ ਲੁਟੇਰੇ ਨੇ ਕਿਸੇ ਹਥਿਆਰ ਨਾਲ ਉਸਦੇ ਸਿਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਮਰਾਲਾ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਅਤੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਦੋਂ ਇਹ ਘਟਨਾ ਵਾਪਰੀ ਤਾਂ ਪੀੜਤ ਔਰਤ ਦੀ ਨੂੰਹ ਘਰ ਦੇ ਉਪਰਲੇ ਕਮਰੇ ਵਿੱਚ ਸੀ। ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਸਮਰਾਲਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਰਮਜੀਤ ਕੌਰ ਨੇ ਦੱਸਿਆ ਕਿ ਸ਼ਾਮ ਸਾਢੇ 7 ਵਜੇ ਦੇ ਕਰੀਬ ਇੱਕ ਅਜਨਬੀ ਵਿਅਕਤੀ ਮੋਟਰਸਾਈਕਲ 'ਤੇ ਮੇਰੇ ਘਰ ਦੇ ਦਰਵਾਜ਼ੇ 'ਤੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਮਨ ਅਰੋੜਾ ਨਾਂਅ ਦਾ ਵਕੀਲ ਨੇੜੇ ਹੀ ਰਹਿੰਦਾ ਹੈ ਤਾਂ ਮੈਂ ਦੱਸਿਆ ਕਿ ਇਹ ਅਮਨ ਅਰੋੜਾ ਨਹੀਂ ਸੁਰਿੰਦਰ ਅਰੋੜਾ ਨਾਂ ਦਾ ਵਕੀਲ ਇੱਥੇ ਰਹਿੰਦਾ ਹੈ ਇਹ ਗੱਲ ਕਹਿਣ ਤੋਂ ਬਾਅਦ ਅਣਪਛਾਤੇ ਲੁਟੇਰੇ ਮੇਰੇ ਘਰ ਦੇ ਅੰਦਰ ਆ ਗਏ ਅਤੇ ਮੈਨੂੰ ਕਿਹਾ ਕਿ ਮੈਂ ਪਾਣੀ ਪੀਣਾ ਚਾਹੁੰਦਾ ਹਾਂ, ਇਸ ਤੋਂ ਬਾਅਦ ਜਦੋਂ ਮੈਂ ਗੱਲ ਕਰ ਰਹੀ ਸੀ ਤਾਂ ਅਣਪਛਾਤੇ ਲੁਟੇਰੇ ਨੇ ਮੇਰੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਅਤੇ ਬਾਹਰ ਭੱਜ ਗਿਆ। ਜਦੋਂ ਮੈਂ ਰੌਲਾ ਪਾਇਆ ਤਾਂ ਮੇਰੇ ਘਰ ਦੇ ਨੇੜੇ ਰਹਿੰਦੇ ਮੇਰੇ ਭਤੀਜੇ ਹਰਜੀਤ ਨੇ ਮੋਟਰਸਾਈਕਲ 'ਤੇ ਭੱਜ ਰਹੇ ਅਣਪਛਾਤੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਸ ਘਟਨਾ 'ਚ ਮੇਰੇ ਭਤੀਜੇ ਹਰਜੀਤ ਦੇ ਸਿਰ 'ਤੇ ਸੱਟ ਲੱਗ ਗਈ। ਉਸ ਨੂੰ ਸਮਰਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾ ਕੇ ਇਲਾਜ ਕਰਵਾਇਆ ਗਿਆ। ਪੀੜਤ ਔਰਤ ਨੇ ਦੱਸਿਆ ਕਿ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੀ ਹਾਂ ਅਤੇ ਮੈਂ ਇਹ ਸੋਨੇ ਦੀਆਂ ਵਾਲੀਆਂ ਨੂੰ ਆਪਣੀ ਮਿਹਨਤ ਨਾਲ ਇੱਕ ਇੱਕ ਰੁਪਈਆ ਜੋੜ ਕੇ ਬਣਾਇਆ ਸੀ

Story You May Like