मंत्री जी बजट में हल्का साहनेवाल की टूटी सड़कों के पैचवर्क के लिए फंड पास करवा लें - बलियावाल
ਚਾਰ ਦਿਨ ਪਹਿਲਾਂ ਗਿਆ ਸੀ ਕਨੇਡਾ ਪੰਜਵੇਂ ਦਿਨ ਆਈ ਇਹ ਮਨ+ ਹੂਸ ਖ਼ਬਰ
ਕਪੂਰਥਲਾ, 20 ਜੁਲਾਈ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 33 ਸਾਲਾਂ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ। ਜਿਹੜਾ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਤੇ ਅਜੇ ਕੁੱਝ ਦਿਨ ਪਹਿਲਾਂ (13 ਜੁਲਾਈ ਨੂੰ) ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ। ਜਿਵੇਂ ਹੀ ਇਹ ਖ਼ਬਰ ਪਿੰਡ ਵਿੱਚ ਪਹੁੰਚੀ ਤਾਂ ਇਲਾਕੇ ਭਰ ਵਿੱਚ ਸੌਗ ਦੀ ਲਹਿਰ ਫੈਲ ਗਈ। ਲੜਕੇ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖ਼ਬਰ ਪਹੁੰਚ ਗਈ। ਪਰਿਵਾਰ ਨੇ ਮ੍ਰਿਤਕ ਵਰਿਦਰ ਸਿੰਘ ਦੀ ਦੇਹ ਭਾਰਤ ਲਿਆਉਣ ਵਾਸਤੇ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮੱਦਦ ਦੀ ਗੁਹਾਰ ਲਗਾਈ ਹੈ।