The Summer News
×
Saturday, 08 February 2025

ਨਵਾਂ ਵਹੀਕਲ ਖਰੀਦਣ ਵਾਲਿਆਂ ਲਈ ਅਹਿਮ ਖਬਰ,ਵੱਧ ਗਿਆ ਹੁਣ ਟੈਕਸ

22-ਅਗਸਤ-ਨਵਾਂ ਵਹੀਕਲ ਖਰੀਦਣ ਵਾਲਿਆਂ ਲਈ ਇਹ ਇਕ ਅਹਿਮ ਖਬਰ ਹੈ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ 'ਤੇ ਟੈਕਸ ਵਧਾ ਦਿੱਤਾ ਹੈ। ਨਵੀਂ ਟੈਕਸ ਸਲੈਬ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗੀ। ਹੁਣ ਨਵੇਂ 2 ਪਹੀਆ ਵਾਹਨ ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਹੈ, ਉਸ ਦੀ ਆਰ.ਸੀ. ਬਣਾਉਣ ਲਈ 7.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ।


ਇਸ ਤੋਂ ਬਾਅਦ 1 ਤੋਂ 2 ਲੱਖ ਰੁਪਏ ਦੀ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 10 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ ਅਤੇ 2 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 11 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਪ੍ਰਾਈਵੇਟ ਚਾਰ ਪਹੀਆ ਵਾਹਨਾਂ 'ਤੇ ਵੀ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਗਿਆ ਹੈ। 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ 'ਤੇ 9.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਲਗਾਇਆ ਜਾਵੇਗਾ।

Story You May Like