The Summer News
×
Saturday, 08 February 2025

ਪੰਜਾਬ ਵਿੱਚ ਪ੍ਰਿਯਕਾ ਗਾਂਧੀ ਨੇ ਲੋਕਾਂ ਨੂੰ ਵੱਡੀਆਂ ਗਰੰਟੀਆਂ ਦੇਣ ਦਾ ਵਾਅਦਾ ਕੀਤਾ ਅਤੇ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਿੰਨੇ

ਫਤਿਹਗੜ੍ਹ ਸਾਹਿਬ:  ਲੋਕ ਸਭਾ ਚੋਣਾਂ ਆਪਣੇ ਆਖਰੀ ਪੜਾਅ 'ਤੇ ਹਨ। ਜਿਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਜ਼ੋਰਾਂ ਸੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸੇ ਦੌਰਾਨ ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਪੰਜਾਬ ਦੇ ਦੌਰੇ 'ਤੇ ਪਹੁੰਚੇ ਹਨ। ਪ੍ਰਿਯੰਕਾ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੇ ਰਾਹੌਣ ਮੰਡੀ ਵਿੱਚ ਨਿਆ ਸੰਕਲਪ ਦੀ ਰੈਲੀ ਵਿੱਚ ਅਮਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਨੇ ਪੰਜਾਬ ਦੇ ਵਾਸੀਆ ਨੂੰ ਵੱਡੀਆਂ ਗਰੰਟੀਆਂ ਦੇਣ ਦਾ ਦਾਅਵਾ ਕੀਤਾ। ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਿੰਨੇ।


ਪ੍ਰਿਯੰਕਾ ਗਾਂਧੀ ਨੇ ਆਪਣੇ ਆਪ ਨੂੰ ਪੰਜਾਬ ਦੀ ਬੇਟੀ ਕਿਹਾ ਅਤੇ ਆਪਣੇ ਆਪ ਨੂੰ ਖ਼ੁਸ਼ਨਸੀਬ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀ ਇਸ ਪਾਵਨ ਪਵਿੱਤਰ ਧਰਤੀ 'ਤੇ ਪਹੁੰਚੀ ਹਾਂ ਕੁਝ ਚੰਗਾ ਹੀ ਕਰਕੇ ਜਾਵਾਂਗੀ। ਆਪਣੇ ਸੰਬੋਧਨ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਮੈਂ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ‘ਤੇ ਖੜ੍ਹੀ ਹਾਂ। ਇਹ ਸ਼ਹੀਦਾਂ ਦੀ ਧਰਤੀ ਹੈ। ਮੈਂ ਸ਼ਹੀਦ ਦੀ ਬੇਟੀ, ਸ਼ਹੀਦ ਦੀ ਪੋਤਰੀ ਹਾਂ। ਇਥੇ ਖੜ੍ਹੇ ਹੋ ਕੇ ਸੰਬੋਧਨ ਕਰਦੇ ਹੋਏ ਮੈਨੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਦਾ ਮੌਕਾ ਹੈ ਪਰ ਮੈਂ ਚੋਣਾਂ ਤੋਂ ਹਟ ਕੇ ਅਤੇ ਚੋਣਾਂ ਤੋਂ ਬਾਅਦ ਦੀ ਦੀਆਂ ਗੱਲਾਂ ਕਰਦੀ ਹਾਂ, ਜੋ ਡੂੰਘਾਈ ਨਾਲ ਸਮਝੋ। ਇਹ ਕਿਸਾਨਾਂ ਦੀ ਧਰਤੀ ਹੈ। ਕਿਸਾਨਾਂ ਨੇ ਸਾਡੇ ਦੇਸ਼ ਨੂੰ ਬਣਾਇਆ। ਉਨ੍ਹਾਂ ਵੱਲੋਂ ਲੋਕਾਂ ਨੂੰ ਅਮਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ


ਪ੍ਰਿਯੰਕਾ ਗਾਂਧੀ ਨੇ ਔਰਤਾਂ ਨੂੰ ਵੱਡੀਆਂ ਗਰੰਟੀਆਂ ਦੇਣ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੀ ਵੱਡੀ ਮਹਿਲਾ ਦੇ ਖਾਤੇ ਵਿੱਚ ਸਲਾਨਾ ਇੱਕ ਲੱਖ ਰੁਪਏ ਅਤੇ 8 ਹਜ਼ਾਰ 500 ਰੁਪਏ ਮਹੀਨਾ ਖਾਤੇ ਵਿੱਚ ਜਾਵੇਗਾ। 50 ਫੀਸਦੀ ਰੁਜ਼ਗਾਰ ਹਰ ਔਰਤ ਨੂੰ ਦਿੱਤਾ ਜਾਵੇਗਾ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੀ ਪਾਰਟੀ ਆਈ ਤਾਂ ਹਰ ਪਰਿਵਾਰ ਨੂੰ 25 ਲੱਖ ਦਾ ਸਿਹਤ ਬੀਮਾ ਦਿੱਤਾ ਜਾਵੇਗਾ।


ਆਜ਼ਾਦੀ ਤੋਂ ਪਹਿਲਾਂ ਇਕ ਪਰੰਪਰਾ ਰਹੀ ਹੈ, ਕਿਸਾਨਾਂ ਦੇ ਆਦਰ-ਸਨਸਾਨ ਕਰਨ ਦੀ ਪਰਪੰਰਾ ਰਹੀ ਹੈ। ਸਾਡਾ ਦੇਸ਼ ਕਿਸਾਨਾਂ ਦਾ ਦੋਸ਼ ਹੈ, ਸਰਹੱਦ ‘ਤੇ ਰੱਖਿਆ ਕਰਨ ਵਾਲੇ ਕਿਸਾਨਾਂ ਦੇ ਬੇਟੇ ਹਨ। ਇਹ ਗੱਲ ਅਸੀਂ ਸਮਝਦੇ ਸੀ ਇਸ ਲਈ ਸਾਡੀ ਵਿਚਾਰਧਾਰਾ ਵਿਚ ਕਿਸਾਨਾਂ ਲਈ ਹਮੇਸ਼ਾ ਸਨਮਾਨ ਰਿਹਾ। ਮਜ਼ਦੂਰਾਂ ਨੂੰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਜ਼ਦੂਰਾਂ ਦੀ  ਦਿਹਾੜੀ 400 ਤੋਂ ਘੱਟ ਨਹੀਂ ਹੋਵੇਗੀ। ਪ੍ਰਿਯੰਕਾ ਗਾਂਧੀ ਨੇ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਤੇ ਲੋਕਾਂ ਨੂੰ ਭਰੋਸਾ ਦਵਾਇਆ।  

Story You May Like