The Summer News
×
Sunday, 15 December 2024

ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਮੁਕਾਬਲਿਆਂ ’ਚ ਖਿਡਾਰੀ ਨੇ ਦਿਖਾਏ ਖੇਡ ਪ੍ਰਤਿਭਾ ਦੇ ਜੌਹਰ

ਪਟਿਆਲਾ
8 ਨਵੰਬਰ


ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ। ਚੱਲ ਰਹੇ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੰਜਵੇਂ ਦਿਨ ਹੋਏ ਕਬੱਡੀ (ਸਰਕਲ ਸਟਾਈਲ) ਉਮਰ ਵਰਗ 21-30 ਲੜਕੀਆਂ ਦੇ ਸੈਮੀ ਫਾਈਨਲ ਮੈਚਾਂ ਵਿੱਚ ਫ਼ਾਜ਼ਿਲਕਾ ਦੀ ਟੀਮ ਨੇ ਪਟਿਆਲਾ ਨੂੰ 23-09 ਦੇ ਫ਼ਰਕ ਨਾਲ ਅਤੇ ਮੋਗਾ ਨੇ ਸੰਗਰੂਰ ਦੀ ਟੀਮ ਨੂੰ 30-20 ਦੇ ਅੰਕਾਂ ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ।ਆਰਚਰੀ ਵਿੱਚ ਉਮਰ ਵਰਗ ਅੰਡਰ-14 ਲੜਕੀਆਂ ਰਿਕਰਵ ਵਿਅਕਤੀਗਤ ਵਿੱਚ ਦਿਲਸੀਰਤ ਮੁਕਤਸਰ ਸਾਹਿਬ ਨੇ ਪਹਿਲਾ, ਕੀਰਤੀ ਫ਼ਾਜ਼ਿਲਕਾ ਨੇ ਦੂਜਾ ਅਤੇ ਕੀਰੀਤਕਾ ਫ਼ਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟੀਮ ਈਵੈਂਟ ਵਿੱਚ ਪਟਿਆਲਾ ਨੇ ਪਹਿਲਾ, ਫ਼ਾਜ਼ਿਲਕਾ ਨੇ ਦੂਜਾ, ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਿਅਕਤੀਗਤ ਦਕਸ਼ ਪਟਿਆਲਾ ਨੇ ਪਹਿਲਾ, ਸਹਿਜ਼ਪ੍ਰੀਤ ਨੇ ਦੂਜਾ ਅਤੇ ਸਹਿਜ ਸੇਠੀ ਫ਼ਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟੀਮ ਈਵੈਂਟ ਵਿੱਚ ਮੋਗਾ ਨੇ ਪਹਿਲਾ ਅੰਮ੍ਰਿਤਸਰ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 (ਲੜਕੀਆਂ) ਰਿਕਰਵ ਰਾਊਟ ਵਿਅਕਤੀਗਤ ਈਵੈਂਟ ਵਿੱਚ ਰਿਦਮ ਮੋਹਾਲੀ ਨੇ ਪਹਿਲਾ, ਰਹਿਤ ਅੰਮ੍ਰਿਤਸਰ ਨੇ ਦੂਜਾ, ਪਹਿਨਾਜਵੀਰ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟੀਮ ਈਵੈਂਟ ਵਿੱਚ ਪਟਿਆਲਾ ਨੇ ਪਹਿਲਾ ਮੋਹਾਲੀ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-17 (ਲੜਕੇ) ਰਿਕਰਵ ਰਾਊਟ ਵਿਅਕਤੀਗਤ ਈਵੈਂਟ ਕੇਸ਼ਵ ਰਾਜੋਰੀਆ ਫ਼ਾਜ਼ਿਲਕਾ ਨੇ ਪਹਿਲਾ, ਕੌਸ਼ਲਦੀਪ ਸਿੰਘ ਪਟਿਆਲਾ ਨੇ ਦੂਜਾ ਅਤੇ ਕਰਨਵੀਰ ਸਿੰਘ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ ਟੀਮ ਈਵੈਂਟ ਵਿੱਚ ਫ਼ਾਜ਼ਿਲਕਾ ਨੇ ਪਹਿਲਾ ਪਟਿਆਲਾ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Story You May Like