ਪਿੰਡ ਅਲਗੋਂ ਖੁਰਦ ਵਿਖੇ ਗਲੀ ਵਿੱਚ ਲੱਗੀਆਂ ਹੋਈਆਂ ਇੰਟਰਲੋਕ ਟਾਈਲਾਂ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਪੁੱਟ ਕੇ ਆਪਣੇ ਘਰ ਲਾਉਣ ਦੇ ਰੋਸ ਚ ਪਿੰਡ ਵਾਸੀਆਂ ਨੇ ਜਤਾਇਆ ਇਤਰਾਜ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ
7 ਜਨਵਰੀ : ਜਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਅਲਗੋ ਕੋਠੀ ਵਿਖੇ ਕੁਝ ਸਾਲ ਪਹਿਲਾਂ ਬਣੀ ਗਲੀ ਜਿਸ ਵਿੱਚ ਇੰਟਰਲੋਕ ਟਾਇਲ ਲੱਗੀ ਹੋਈ ਸੀ ਅਤੇ ਉਸ ਗਲੀ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਮਿਲੀ ਭੁਗਤ ਭੁਗਤ ਕਰਕੇ ਉਸ ਗਲੀ ਵਿੱਚ ਲੱਗੀਆਂ ਇੰਟਰਲੋਕ ਟਾਈਲਾ ਪੁੱਟ ਕੇ ਆਪਣੇ ਘਰ ਵਿੱਚ ਲਾਲੀਆਂ ਗਈਆਂ ਜਿਸ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਜਿੱਥੇ ਆਪਣਾ ਰੋਸ ਜਾਹਿਰ ਕੀਤਾ ਉੱਥੇ ਹੀ ਇਹਨਾਂ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਮੇਜ ਸਿੰਘ ਅਤੇ ਗੁਰਮੀਤ ਸਿੰਘ ਅਤੇ ਨਿਰਵੈਲ ਸਿੰਘ ਨੇ ਦੱਸਿਆ ਕਿ ਪਿੰਡ ਭੈਣੀ ਤੋਂ ਲੈ ਕੇ ਨਿੱਕੀ ਅਲਗੋ ਤੱਕ ਇੱਕ ਪੱਕੇ ਇੰਟਰਲੋਕ ਟੈਲ ਲਾ ਕੇ ਸਰਕਾਰ ਵੱਲੋਂ ਗਲੀ ਬਣਾਈ ਗਈ ਸੀ। ਜਿਸ ਤੋਂ ਬਾਅਦ ਇਹ ਗਲੀ ਪਾਸ ਹੋ ਗਈ ਅਤੇ ਇਸ ਤੇ ਸੜਕ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ ਗਿਆ ਅਤੇ ਇਸ ਵਿੱਚ ਲੱਗੀ ਇੰਟਰਲੋਕ ਟੈਲ ਜੋ ਕਿ 20 ਤੋਂ 30 ਹਜਾਰ ਦੇ ਕਰੀਬ ਬਣਦੀ ਹੈ ਉਸ ਨੂੰ ਪੁੱਟ ਕੇ ਇੱਕ ਸਰਕਾਰੀ ਪਲਾਟ ਵਿੱਚ ਰੱਖ ਦਿੱਤਾ ਗਿਆ ਅਤੇ ਕੁਝ ਹੀ ਦੇਣ ਬਾਅਦ ਪਿੰਡ ਦੇ ਰਹਿਣ ਵਾਲੇ ਅਨੋਖ ਸਿੰਘ ਅਤੇ ਹੋਰ ਵਿਅਕਤੀਆਂ ਨੇ ਇਹ ਇੰਟਰਲੋਗ ਪੈਲ ਚੁੱਕਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਘਰਾਂ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ। ਜਿਸ ਦਾ ਉਹਨਾਂ ਵੱਲੋਂ ਵਿਰੋਧ ਕਰਦੇ ਹੋਏ ਕਈ ਸਰਕਾਰੀ ਮੁਲਾਜ਼ਮਾਂ ਨੂੰ ਵੀ ਕਿਹਾ ਗਿਆ ਪਰ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਅਤੇ ਹੁਣ ਫਿਰ ਇਹੋ ਹੀ ਗਲੀ ਉਪਰ ਨਵੀਂ ਇੰਟਰਲੋਕ ਟੈਲ ਸੈਕਟਰੀ ਵੱਲੋਂ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਨਾਂ ਵੱਲੋਂ ਸੈਕਟਰੀ ਇੰਦਰਜੀਤ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਪਹਿਲੇ ਇੰਟਰਲੋਕ ਟੈਲ ਲਾਉਣ ਦੀ ਬਜਾਏ ਨਵੀਂ ਲਾ ਰਹੇ ਜੇ ਜਿਨਾਂ ਲੋਕਾਂ ਨੇ ਇਹ ਟਾਇਲ ਪੁੱਟ ਕੇ ਘੜੇ ਖਰੀ ਹੈ। ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਤਾਂ ਅੱਗਿਓਂ ਸੈਕਟਰੀ ਇੰਦਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਬਲਾਕ ਭਿਖੀਵਿੰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕੀ ਇਸ ਹੋਏ ਘਪਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਉਧਰ ਇਸ ਸਬੰਧੀ ਆਪਣੇ ਘਰ ਵਿੱਚ ਇੰਟਰਲੋਕ ਟੈਂਡ ਲਾਉਣ ਵਾਲੀ ਦੂਜੀ ਧਿਰ ਅਨੋਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉਹਨਾਂ ਵੱਲੋਂ ਇਹ ਟਹਲ ਮੁੱਲ ਲੈ ਕੇ ਲਾਈ ਗਈ ਹੈ ਉਹਨਾਂ ਵੱਲੋਂ ਕਿਸੇ ਵੀ ਗਲੀ ਚੋਂ ਇੱਟ ਨਹੀਂ ਪੁੱਟੀ ਗਈ ਅਤੇ ਨਾ ਹੀ ਸਰਕਾਰੀ ਇੱਟ ਉਹਨਾਂ ਵੱਲੋਂ ਛੇੜੀ ਗਈ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਗਲੀ ਬਣਾ ਰਹੇ ਸੈਕਟਰੀ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਗਲੀਆਂ ਨਾਲੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਉਸ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਕਿਹੜੇ ਵਿਅਕਤੀਆਂ ਨੇ ਸਰਕਾਰੀ ਇੱਟ ਆਪਣੇ ਘਰ ਲਾਈ ਹੈ ਜੇ ਕਿਸੇ ਨੇ ਐਸਾ ਕੋਈ ਕੀਤਾ ਹੋਵੇਗਾ ਤਾਂ ਉਸ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੀ ਜਾਂਚ ਕੀਤੀ ਜਾਵੇਗੀ ।