The Summer News
×
Tuesday, 20 May 2025

ISRO ਵਿਆਗਿਆਨੀਆਂ ਨੇ ਸਮੁੰਦਰ ਦੇ ਹੇਠਾਂ ਨਕਸ਼ੇ ਤੋਂ ਖੋਲ੍ਹੇ ਰਾਮ ਸੇਤੂ ਦੇ ਰਾਜ

ਭਾਰਤੀ ਪੁਲਾੜ ਖੋਜ ਸੰਗਠਨ ਨੇ ਏਡਮ ਬ੍ਰਿਜ਼ ਜਿਸ ਨੂੰ ਰਾਮ ਸੇਤੂ ਵੀ ਕਿਹਾ ਜਾਂਦਾ ਹੈ।ਪਾਣੀ ਵਿੱਚ ਡੁੱਬੇ ਢਾਂਚੇ ਨੂੰ ਸ਼ਫਲਤਾਪੂਰਵਕ ਮੈਪ ਕੀਤਾ ਹੈ।ਜੋ ਭਾਰਤੀ ਧਾਰਮਿਕ ਗ੍ਰੰਥਾਂ 'ਚ ਜ਼ਿਕਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਪੁਲ ਹੈ।ਜਿਸ ਦੀ ਲੰਬਾਈ 29 ਕਿਲੋਮੀਟਰ ਹੈ।ਦੱਸਿਆ ਜਾ ਰਿਹਾ ਹੈ ਕਿ ਖੋਜਕਰਤਾਵਾਂ ਨੇ ਅਕਤੂਬਰ 2018 ਤੋਂ 2023 ਤੱਕ ICESat-2 ਡੇਟਾ ਦੀ ਵਰਤੋਂ ਡੁੱਬੀ ਰਿਜ ਦੀ ਲੰਬਾਈ ਦਾ 10-ਮੀਟਰ ਰੈਜ਼ੋਲਿਊਸ਼ਨ ਮੈਪ ਤਿਆਰ ਕਰਨ ਲਈ ਕੀਤੀ ਹੈ। ਜੋ ਕਿ ਰੇਲ ਕੋਚ ਦੇ ਆਕਾਰ ਦੇ ਵੇਰਵੇ ਨੂੰ ਹਾਸਲ ਕਰਨ ਲਈ ਕਾਫ਼ੀ ਵੱਡਾ ਹੈ।ਦੱਸਿਆ ਜਾ ਰਿਹਾ ਕਿ ਵਿਸਤ੍ਰਿਤ ਪਾਣੀ ਦਾ ਨਕਸ਼ਾ ਧਨੁਸ਼ਕੋਡੀ ਤੋਂ ਤਲਾਇਮਨਾਰ ਤੱਕ ਪੁਲ ਦੀ ਨਿਰੰਤਰਤਾ ਨੂੰ ਦਰਸਾਉਂਦਾ ਹੈ। ਜਿਸ ਦਾ 99.98 ਪ੍ਰਤੀਸ਼ਤ ਹੇਠਲੇ ਪਾਣੀ ਵਿੱਚ ਡੁੱਬਿਆ ਹੋਇਆ ਹੈ।ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਚੂਨਾ ਪੱਥਰ ਦੇ ਢੇਰਾਂ ਨਾਲ ਬਣੇ 29 ਕਿਲੋਮੀਟਰ ਲੰਬੇ ਰਾਮ ਸੇਤੂ ਦਾ 99.98 ਪ੍ਰਤੀਸ਼ਤ ਹੇਠਲਾ ਹਿੱਸਾ ਪਾਣੀ ਨਾਲ ਦੱਬਿਆ ਹੋਇਆ ਹੈ।ਰਾਮ ਸੇਤੂ ਭਾਰਤ ਦੇ ਧਨੁਸ਼ਕੋਡੀ , ਰਾਮੇਸ਼ਵਰ ਟਾਪੂ ਤੋਂ ਸ਼੍ਰੀਲੰਕਾ ਦੇ ਮਨਾਰ ਟਾਪੂ ਤੱਕ ਫੈਲਿਆ ਹੋਇਆ ਹੈ।ਮੈਪਿੰਗ ਅਭਿਆਸ ਨੇ ਪੂਰੇ 29 ਕਿਲੋਮੀਟਰ ਲੰਬੇ ਪੁਲ ਦਾ ਪਹਿਲਾ ਅੰਡਰਸੀਅ ਦਾ ਨਕਸ਼ਾ ਤਿਆਰ ਕੀਤਾ ਹੈ। ਜਿਸ ਦੀ ਉਚਾਈ ਸਮੁੰਦਰ ਤਲ ਤੋਂ 8 ਮੀਟਰ ਦੱਸੀ ਗਈ ਹੈ।

Story You May Like